ਚੰਡੀਗੜ੍ਹ: ਚੰਡੀਗੜ੍ਹ ‘ਚ ਪਿਛਲੇ ਲੰਬੇ ਸਮੇਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ, ਸ਼ਹਿਰ ਦੇ ਸੈਕਟਰ 46 ਦੀ ਮਾਰਕਿਟ ‘ਚ ਸਥਿਤ ਇੱਕ ਦੁਕਾਨ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ ਹੈ। ਅੱਗ ਬੁਝਾਊ ਦਸਤੇ ਵਲੋਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਆਸਪਾਸ ਦੇ ਲੋਕਾਂ ਨੇ ਸ਼ੋਅਰੂਮ ਤੋਂ ਧੂਆਂ ਨਿਕਲਦਾ ਵੇਖ ਕੇ ਪੁਲਿਸ ਕੰਟਰੋਲ ਰੂਮ ਅਤੇ ਦਮਕਲ ਵਿਭਾਗ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਦਮਕਲ ਵਿਭਾਗ ਦੀ ਦੋ ਗੱਡੀਆਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜੀ ਨਾਲ ਅੱਗ ਨੂੰ ਫੈਲਦਾ ਵੇਖ ਚਾਰ ਹੋਰ ਗੱਡੀਆਂ ਨੂੰ ਮੰਗਵਾਉਣਾ ਪਿਆ। ਉੱਥੇ ਹੀ ਇਸ ਦੌਰਾਨ ਸੈਕਟਰ 34 ਥਾਣਾ ਮੁਖੀ ਬਲਦੇਵ ਸਿੰਘ ਸਣੇ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।
ਜਾਣਕਾਰੀ ਅਨੁਸਾਰ ਸੈਕਟਰ 46 ਸਥਿਤ ਸ਼ੋਅਰੂਮ ਵਿੱਚ ਇੱਕ ਹਰਿਆਣਾ ਕਰਿਆਨਾ ਸਟੋਰ ਵਿੱਚ ਸਵੇਰੇ 8:50 ਵਜੇ ਅੱਗ ਲਗੀ। ਆਸਪਾਸ ਦੇ ਲੋਕਾਂ ਨੇ ਜਦੋਂ ਸ਼ੋਅਰੂਮ ‘ਚੋਂ ਧੂਆਂ ਨਿਕਲਦਾ ਵੇਖਿਆ ਤਾਂ ਇਸ ਦੀ ਸੂਚਨਾ ਦਮਕਲ ਵਿਭਾਗ ਅਤੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਮੁਢਲੀ ਜਾਂਚ ਅਨੁਸਾਰ ਪਤਾ ਲੱਗਿਆ ਹੈ ਕਿ ਅੱਗ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ।