ਨਵੀਂ ਦਿੱਲੀ:- ਰਾਏਪੁਰ ‘ਚ ਇਕ ਕੋਰੋਨਾ ਹਸਪਤਾਲ ‘ਚ ਅੱਗ ਲੱਗਣ ਨਾਲ 4 ਮਰੀਜ਼ਾਂ ਦੀ ਮੌਤ ਹੋ ਗਈ, ਇਨ੍ਹਾਂ ‘ਚੋਂ ਤਿੰਨ ਕੋਰੋਨਾ ਪੌਜ਼ੇਟਿਵ ਸਨ। ਹਸਪਤਾਲ ‘ਚ ਅੱਗ ਦਾ ਕਾਰਨ ਸ਼ੌਰਟ ਸਰਕਟ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਹਸਪਤਾਲ ‘ਚ ਭਰਤੀ ਮਰੀਜ਼ਾਂ ਦੀ ਮੌਤ ਅੱਗ ਦੇ ਧੂੰਏਂ ‘ਚ ਦਮ ਘੁੱਟਣ ਨਾਲ ਹੋਈ, ਜਦਕਿ ਇਕ ਮਰੀਜ਼ ਦੀ ਮੌਤ ਸੜ ਕੇ ਹੋਈ ਹੈ। ਹਫੜਾ ਦਫੜੀ ‘ਚ ਜੋ ਮਰੀਜ਼ ਆਕਸੀਜਨ ‘ਤੇ ਸਨ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਤੇ ਕਾਫੀ ਦੇਰ ਤਕ ਗੱਡੀਆਂ ਤੇ ਐਂਬੂਲੈਂਸ ‘ਚ ਆਕਸੀਜਨ ਦਿੱਤੀ ਗਈ। ਬਾਅਦ ‘ਚ ਦੂਜੇ ਹਸਪਤਾਲ ਸ਼ਿਫਟ ਕੀਤਾ ਗਿਆ।
ਇਸਤੋਂ ਇਲਾਵਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅੱਗ ਦੀ ਘਟਨਾ ਤੋਂ ਬਾਅਦ ਮਾਰੇ ਗਏ ਲੋਕਾਂ ਦੇ ਪਰਿਵਾਰ ਲਈ 4-4 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ।