ਨਿਊਜ਼ ਡੈਸਕ :– ਫਿਲਮ ਅਦਾਕਾਰਾ ਰਿਮੀ ਸੇਨ ਨੇ ਦੱਸਿਆ ਕਿ ਉਨ੍ਹਾਂ ਨੇ ਬਿੱਗ ਬੌਸ 9 ’ਚ ਹਿੱਸਾ ਸਿਰਫ ਪੈਸਿਆਂ ਲਈ ਲਿਆ ਸੀ। ਰਿਮੀ ਸੇਨ ਬਿੱਗ ਬੌਸ 9ਵੇਂ ਸੀਜ਼ਨ ’ਚ ਨਜ਼ਰ ਆਈ ਸੀ ਤੇ ਉਸ ਨੂੰ ਸਲਮਾਨ ਖ਼ਾਨ ਲਗਾਤਾਰ ਪਰੇਸ਼ਾਨ ਕਰਦੇ ਸੀ ਕਿ ਉਹ ਸ਼ੋਅ ’ਚ ਦਿਲਚਸਪੀ ਨਹੀਂ ਲੈ ਰਹੀ ਹੈ।
ਦੱਸ ਦਈਏ ਰਿਮੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਅ ’ਚ ਬਣੇ ਰਹਿਣ ਲਈ 49 ਦਿਨਾਂ ਲਈ ਦੋ ਕਰੋੜ ਜ਼ਿਆਦਾ ਰੁਪਏ ਦੀ ਰਕਮ ਦਿੱਤੀ ਗਈ ਹੈ।
ਇਸਤੋਂ ਇਲ਼ਾਵਾ ਰਿਮੀ ਨੇ ਇਹ ਵੀ ਕਿਹਾ ਕਿ ਕਈ ਲੋਕਾਂ ਨੂੰ ਬਿੱਗ ਬੌਸ ਸਮਝ ’ਚ ਨਹੀਂ ਆਉਂਦਾ। ਸਾਰਿਆਂ ਨੂੰ ਲੱਗਦਾ ਹੈ ਕਿ ਸ਼ੋਅ ’ਚ ਬਣੇ ਰਹਿਣ ਲਈ ਝਗੜਾ ਕਰਨਾ ਜ਼ਰੂਰੀ ਹੈ, ਜਦਕਿ ਇਹ ਸ਼ੋਅ ਤੁਹਾਡਾ ਅਸਲੀ ਚਿਹਰਾ ਦਿਖਾਉਣ ਦਾ ਹੈ। ਉਨ੍ਹਾਂ ਬਿੱਗ ਬੌਸ ਦੇ ਬਾਰੇ ’ਚ ਕਿਹਾ ਕਿ ਸਾਡੇ ਕੋਲੋਂ ਅਜਿਹੀਆਂ ਚੀਜ਼ਾਂ ਕਰਵਾਈਆਂ ਜਾਂਦੀਆਂ ਹਨ ਕਿ ਸਾਡੀ ਰਿਐਲਟੀ ਬਾਹਰ ਆਵੇ।