ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਪੁੱਜੇ ਜਿੱਥੇ ਉਨ੍ਹਾਂ ਨੇ ਵਪਾਰੀਆਂ ਨਾਲ ਗੱਲਬਾਤ ਕੀਤਾ ਤੇ ਸੁਝਾਅ ਲਏ ਅਤੇ ਉਨ੍ਹਾਂ ਸੁਝਾਵਾਂ ਨੂੰ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਦੀ ਗੱਲ ਕਹੀ। ਇਸ ਦੇ ਨਾਲ ਹੀ ਨਾਲ ਮਨਪ੍ਰੀਤ ਬਾਦਲ ਨੇ ਅਪਾਹਜ ਅਤੇ ਗਰੀਬ ਮਜ਼ਦੂਰ ਲੋਕਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀ ਮਦਦ ਵੀ ਕੀਤੀ।
ਇਸ ਦੌਰਾਨ ਮਨਪ੍ਰੀਤ ਬਾਦਲ ਨੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਭਾਰਤ ਦੇ ਹਾਲਾਤ ਇਸ ਵੇਲੇ ਇੰਨ੍ਹੇ ਬੇਬਸ ਅਤੇ ਲਾਚਾਰ ਵਿਖਾਈ ਦੇ ਰਹੇ ਹਨ ਜਦੋਂ ਤੋਂ ਜੀਐਸਟੀ ਕੇਂਦਰ ਵੱਲੋਂ ਲਗਾਇਆ ਗਿਆ ਹੈ ਦੇਸ਼ ਦੇ ਵਪਾਰੀਆਂ ਦੀ ਹਾਲਤ ਕੀ ਹੋ ਗਈ ਹੈ ਸਭ ਦੇ ਸਾਹਮਣੇ ਹੈ। ਮਨਪ੍ਰੀਤ ਬਾਦਲ ਦੇ ਮੁਤਾਬਕ ਦੇਸ਼ ਦਾ ਕੰਮ-ਕਾਜ ਅੱਜ ਸਾਬਕਾ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਨੂੰ ਯਾਦ ਕਰ ਰਿਹਾ ਹੈ ਅਤੇ ਇਹ ਗੱਲ ਮੋਦੀ ਸਰਕਾਰ ਨੂੰ ਮੰਨਣੀ ਪਵੇਗੀ।
ਇਸ ਤੋਂ ਇਲਾਵਾ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸਾਨਾਂ ਲਈ ਕਦੇ ਵੀ ਮੋਟਰਾਂ ਦੇ ਬਿੱਲ ਲਾਗੂ ਕਰਨ ਦੀ ਗੱਲ ਹੀ ਨਹੀਂ ਕੀਤੀ ਗਈ ਨਾ ਹੀ ਕਦੇ ਕੋਈ ਮੋਟਰ ਬਿੱਲ ਪੇਸ਼ ਕੀਤਾ ਗਿਆ ਅਤੇ ਅਕਾਲੀ ਦਲ ਦੀ ਯਾਦਦਾਸ਼ਤ ਕਮਜ਼ੋਰ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣੇ ਵੀ ਕਾਂਗਰਸ ਪਾਰਟੀ ‘ਤੇ ਪੂਰਾ ਵਿਸ਼ਵਾਸ ਕਰਦੇ ਹਨ ਅਕਾਲੀ ਦਲ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ ਜਿਸ ਤਰ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ‘ਤੇ ਵਿਸ਼ਵਾਸ ਕੀਤਾ ਹੈ ਉਸੇ ਤਰ੍ਹਾਂ ਕਾਂਗਰਸ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਉਤਰਨ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਹੈ।