ਐਫ.ਏ.ਟੀ.ਐਫ (FATF) ਦੀ ਪਾਕਿਸਤਾਨ ਨੂੰ ਚੇਤਾਵਨੀ, ‘ਬਲੈਕ ਲਿਸਟ’ ਤੋਂ ਬਚਣ ਲਈ ਦਿੱਤਾ 4 ਮਹੀਨਿਆਂ ਦਾ ਸਮਾਂ

TeamGlobalPunjab
2 Min Read

ਇਸਲਾਮਾਬਾਦ : ਅੱਤਵਾਦ ਫੰਡਿੰਗ ਤੇ ਮਨੀ ਲਾਂਡਰਿੰਗ ‘ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਫਾਈਨੈਂਸ਼ੀਅਲ (ਵਿੱਤੀ )ਐਕਸ਼ਨ ਟਾਸਕ ਫੋਰਸ (FATF) ਨੇ ਪਾਕਿਸਤਾਨ ਨੂੰ ‘ਗ੍ਰੇਅ-ਸੂਚੀ’ ‘ਚੋਂ ਬਾਹਰ ਨਿਕਲਣ ਲਈ 4 ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ। ਇਸ ਦੀ ਉਪਚਾਰਕ ਘੋਸ਼ਣਾ ਐਫ.ਏ.ਟੀ.ਐਫ. (FATF) ਨੇ ਆਪਣੀ ਬੈਠਕ ਦੀ ਸਮਾਪਤੀ  ਵਾਲੇ ਦਿਨ ਕੀਤੀ।

ਐੱਫ.ਏ.ਟੀ.ਐੱਫ (FATF) ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ 27-ਪੁਆਇੰਟਾਂ ਦੀ ਯੋਜਨਾ ਨੂੰ  ਜੂਨ, 2020 ਤੱਕ ਪੂਰੀ ਤਰ੍ਹਾਂ ਲਾਗੂ ਕਰੇ। ਐਫ.ਏ.ਟੀ.ਐਫ ਨੇ ਕਿਹਾ ਕਿ ਜੇਕਰ ਪਾਕਿਸਤਾਨ ਅੱਤਵਾਦ ਨੂੰ ਰੋਕਣ ਲਈ ਉਚਿਤ ਕਾਰਵਾਈ ਨਹੀਂ ਕਰਦਾ ਤਾਂ ਉਸ ਨੂੰ ਜੂਨ, 2020 ‘ਚ ‘ਬਲੈਕ-ਸੂਚੀ’ ‘ਚ ਪਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਐਫ.ਏ.ਟੀ.ਐਫ. ਨੇ ਵੀਰਵਾਰ ਨੂੰ ਪਾਕਿਸਤਾਨ ਦੇ ”ਗ੍ਰੇਅ -ਸੂਚੀ’ ‘ਚ ਬਣੇ ਰਹਿਣ ਦੇ ਘੋਸ਼ਣਾ ਵੀ ਕੀਤੀ।

ਐਫ.ਏ.ਟੀ.ਐਫ (FATF) ਕਾਰਜਕਾਰੀ ਸਮੂਹ ਦੀਆਂ ਕਈ ਮੀਟਿੰਗਾਂ ‘ਚ ਪਾਕਿਸਤਾਨ ਦੀ ਕਾਰਗੁਜ਼ਾਰੀ ਯੋਜਨਾ ਦੀ ਸਮੀਖਿਆ ਕੀਤੀ ਗਈ। ਜਿਸ ‘ਚ ਪਾਕਿਸਤਾਨ ਨੇ 27 ਪੁਆਇੰਟਾਂ ‘ਚੋਂ 14 ਪੁਆਇੰਟ ‘ਤੇ ਕਾਰਵਾਈ ਕਰਨ ਦਾ ਦਾਅਵਾ ਕੀਤਾ। ਜਿਸ ਲਈ ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ‘ਗ੍ਰੇ-ਸੂਚੀ’ ‘ਚੋਂ ਨਿਕਲਣ ਲਈ 4 ਮਹੀਨਿਆਂ ਦਾ ਹੋਰ ਸਮਾਂ ਦਿੱਤਾ ਹੈ। ‘ਗ੍ਰੇਅ-ਸੂਚੀ’ ਤੋਂ ਬਚਣ ਲਈ ਪਾਕਿਸਤਾਨ ਨੂੰ 13 ਦੇਸ਼ਾਂ ਦੇ ਸਮਰਥਨ ਦੀ ਲੋੜ ਸੀ। ਪਰ ਬੈਠਕ ‘ਚ ਪਾਕਿਸਤਾਨ ਨੂੰ ਸਿਰਫ ਤੁਰਕੀ ਦਾ ਸਮਰਥਨ ਹੀ ਮਿਲ ਪਾਇਆ।

ਐਫਏਟੀਐਫ ਦੀ ਅਗਲੀ ਬੈਠਕ ‘ਚ ਪਾਕਿਸਤਾਨ ਵੱਲੋਂ ਅੱਤਵਾਦੀ ਫੰਡਿੰਗ, ਮਨੀ ਲਾਂਡਰਿੰਗ ਤੇ ਅੱਤਵਾਦੀ ਸੰਗਠਨਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਜਾਵੇਗੀ। ਜੇਕਰ ਇਸ ਸਮੇਂ ਦੇ ਦੌਰਾਨ ਪਾਕਿਸਤਾਨ ਅਜਿਹਾ ਕਰਨ ‘ਚ ਅਸਫਲ ਹੁੰਦਾ ਹੈ ਤਾਂ ਉਸ ਨੂੰ ‘ਬਲੈਕ ਸੂਚੀ’ ‘ਚ ਪਾ ਦਿੱਤਾ ਜਾਵੇਗਾ।

- Advertisement -

Share this Article
Leave a comment