ਗੁਰਦਾਸਪੁਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀੜੀ ਖੰਡ ਮਿੱਲ ਦੇ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੇ ਮਿੱਲ ਮੈਨੇਜਮੈਂਟ ਖਿਲਾਫ
ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂਆਂ ਸਕੱਤਰ ਸਿੰਘ ਭੇਟ ਪੱਤਣ ਅਤੇ ਹੋਰਨਾਂ ਨੇ ਦੱਸਿਆ ਕਿ ਗੰਨੇ ਦੀ ਫਸਲ ਦਾ ਰੇਟ ਜੋ ਸਰਕਾਰ ਵੱਲੋਂ 360 ਰੁਪਏ ਤੈਅ ਕੀਤਾ ਗਿਆ ਸੀ। ਉਹ ਸਰਕਾਰ ਹੀ ਤੈਅ ਕਰੇ ਕਿਉਂਕਿ ਮਿੱਲ ਮੈਨੇਜਮੈਂਟ ਦੇ ਵੱਲੋਂ ਅਜੇ ਤਕ ਖ਼ਰੀਦ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਮਿੱਲ ਮਾਲਕਾਂ ਵੱਲੋਂ ਗੰਨੇ ਦੀ ਖਰੀਦ 27 ਨਵੰਬਰ ਤੋਂ ਕੀਤੀ ਜਾਣੀ ਹੈ। ਜਦਕਿ ਸਰਕਾਰ ਨੇ ਮਿੱਲਾਂ ਨੂੰ 15 ਨਵੰਬਰ ਤੋਂ ਸ਼ੁਰੂ ਕਰਨ ਲਈ ਕਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਗੰਨੇ ਦੀ ਖਰੀਦ ਤੈਅ ਕੀਤੀ ਗਈ ਮਿਤੀ ਤੋਂ ਸ਼ੁਰੂ ਕੀਤੀ ਜਾਵੇ। ਤਾਂ ਜੋ ਜੋ ਗੰਨੇ ਦੀ ਫਸਲ ਮਿੱਲਾਂ ਦੇ ਵਿਚ ਪਹੁੰਚ ਸਕੇ ਅਤੇ ਸਹੀ ਰੇਟ ਤੇ ਕਿਸਾਨਾਂ ਨੂੰ ਉਸ ਦਾ ਭਾਅ ਮਿਲ ਸਕੇ।
ਇਸ ਮੌਕੇ ਕਿਸਾਨ ਆਗੂਆਂ ਦੇ ਵੱਲੋਂ ਮਿੱਲ ਮੈਨਜਮੈਂਟ ਦੇ ਖ਼ਿਲਾਫ਼ ਕੀੜੀ ਮਿੱਲ ਗੇਟ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਗਿਆ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਗੰਨਾ ਮਿੱਲਾਂ ਦੇ ਵੱਲ ਕਿਸਾਨਾਂ ਦੇ ਜੋ ਪਿਛਲੇ ਬਕਾਏ ਹਨ ਤੁਰੰਤ ਜਾਰੀ ਕੀਤੇ ਜਾਣ ਅਤੇ ਕਿਸਾਨਾਂ ਨੂੰ ਤੁਰੰਤ ਅਗਲੀਆਂ ਨਵੀਆਂ ਫ਼ਸਲਾਂ ਦੀ ਖ਼ਰੀਦ ਸ਼ੁਰੂ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਵਾਪਸ ਕੀਤੇ ਜਾਣ। ਜੇਕਰ ਮਿੱਲਾਂ ਨੇ ਕਿਸਾਨਾਂ ਦੇ ਬਕਾਏ ਰਾਸ਼ੀਆਂ ਵਾਪਸ ਨਾ ਕੀਤੀਆਂ ਤਾਂ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਤੇਜ਼ ਕੀਤੇ ਜਾਣਗੇ।