ਯਮੁਨਾਨਗਰ: ਇਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਹਮਣੇ-ਸਾਹਮਣੇ ਹੋ ਗਏ ਹਨ। ਕਿਸਾਨ ਜਗਾਧਰੀ ਦੇ ਰਾਮਲੀਲਾ ਭਵਨ ਪਹੁੰਚ ਗਏ ਹਨ। ਜਿਥੇ ਕਿਸਾਨਾਂ ਅਤੇ ਪੁਲਿਸ ਦੀ ਆਪਸ ‘ਚ ਝੱੜਪ ਹੋ ਗਈ।
ਦਰਅਸਲ, ਭਾਜਪਾ ਦੀ ਜ਼ਿਲ੍ਹਾ ਕਾਰਜਕਾਰੀ ਦੀ ਬੈਠਕ ਜਗਾਧਰੀ ਦੇ ਰਾਮਲੀਲਾ ਭਵਨ ਵਿਖੇ ਹੋਣੀ ਹੈ। ਇਸ ਵਿੱਚ ਮਾਈਨਿੰਗ ਮੰਤਰੀ ਮੂਲਚੰਦ ਸ਼ਰਮਾ, ਸਿੱਖਿਆ ਮੰਤਰੀ ਕੰਵਰਪਾਲ, ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਪਹੁੰਚਣਗੇ। ਇਸ ‘ਚ ਸੰਗਠਨ ਦੇ ਵਿਸਥਾਰ ‘ਤੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ।
ਇਸ ਦੇ ਨਾਲ ਹੀ ਮੀਟਿੰਗ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਪ੍ਰੋਗਰਾਮ ਦੇ ਵਿਰੋਧ ਵਿੱਚ ਰਾਮਲੀਲਾ ਭਵਨ ਪਹੁੰਚ ਗਏ। ਪੁਲਿਸ ਵਲੋਂ ਕਿਸਾਨਾਂ ਨੂੰ ਬੈਰੀਕੇਡਿੰਗ ਲੱਗਾ ਕੇ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ ਹੈ।ਜਿਸ ਦੌਰਾਨ ਯਮੁਨਾਨਗਰ ਦੇ ਕਿਸਾਨਾਂ ਅਤੇ ਪੁਲਿਸ ਦੀ ਆਪਸ ‘ਚ ਝੱੜਪ ਹੋ ਗਈ।ਕਿਸਾਨਾਂ ਨੇ ਪੁਲਿਸ ਵੱਲੋਂ ਲਗਾਏ ਬੈਰੀਕੇਡਾਂ ਨੂੰ ਟਰੈਕਟਰਾਂ ਨਾਲ ਉਖਾੜ ਦਿੱਤਾ।