ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ‘ਚ ਕੱਢੀ ਗਈ ਟਰੈਕਟਰ ਰੈਲੀ ਦੌਰਾਨ ਕਈ ਥਾਂ ਹਿੰਸਾ ਦੇਖਣ ਨੂੰ ਮਿਲੀ ਸੀ। ਕੁਝ ਕਿਸਾਨ ਤੈਅ ਰੂਟ ਨੂੰ ਛੱਡ ਕੇ ਦੂਸਰੇ ਰਸਤਿਓਂ ਟਰੈਕਟਰ ਲੈ ਕੇ ਦਿੱਲੀ ਅੰਦਰ ਦਾਖ਼ਲ ਹੋ ਗਏ ਸਨ। ਜਿਸ ਕਾਰਨ ਕਾਫੀ ਹਿੰਸਾ ਦੇਖਣ ਨੂੰ ਮਿਲੀ ਸੀ। ਪੁਲਿਸ ਨਾਲ ਝੜਪ ਅਤੇ ਹਿੰਸਾ ਦੇ ਇਲਜ਼ਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ‘ਤੇ ਲੱਗ ਰਹੇ ਹਨ। ਇਨ੍ਹਾਂ ਇਲਜ਼ਾਮਾਂ ਸਬੰਧੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਪ੍ਰੈੱਸ ਕਾਨਫ਼ਰੰਸ ਕਰਨਗੇ।
ਸਰਵਣ ਸਿੰਘ ਪੰਧੇਰ ਨੇ ਟਰੈਕਟਰ ਪਰੇਡ ਦੌਰਾਨ ਭੜਕੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਫਹਿਰਾਉਣ ਸਬੰਧੀ ਸਵਾਲਾਂ ਦੇ ਜਵਾਬ ਦੇਣ ਦੇ ਲਈ ਮੀਡੀਆ ਨਾਲ ਦਿੱਲੀ ਸਰਹੱਦ ਨੇੜੇ ਇਕ ਪੈਟਰੋਲ ਪੰਪ ‘ਤੇ ਗੱਲਬਾਤ ਕਰਾਂਗੇ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ‘ਤੇ ਇਲਜ਼ਾਮ ਲੱਗ ਰਹੇ ਹਨ ਕਿ ਦਿੱਲੀ ਪੁਲਿਸ ਨੇ ਇਸ ਜਥੇਬੰਦੀ ਨੂੰ ਆਊਟਰ ਰਿੰਗ ਰੋਡ ‘ਤੇ ਨਾ ਜਾਣ ਲਈ ਕਿਹਾ ਸੀ। ਪਰ ਇਸ ਕਿਸਾਨ ਜਥੇਬੰਦੀ ਨੇ ਦਿੱਲੀ ਪੁਲਿਸ ਦੇ ਬੈਰੀਕੇਡ ਤੋੜ ਕੇ ਰਿੰਗ ਰੋਡ ਵੱਲ ਮਾਰਚ ਕੱਢਿਆ ਸੀ।