ਚੰਡੀਗੜ੍ਹ: ਪੰਜਾਬ-ਹਰਿਆਣਾ ਸੂਬਿਆਂ ਦੀ ਸਰਹੱਦ ਖਨੌਰੀ ਬਾਰਡਰ ਰਾਹੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ‘ਚ ਟਰੈਕਟਰ-ਟਰਾਲੀਆਂ ‘ਤੇ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਦਿੱਲੀ ਨੂੰ ਕੂਚ ਕਰਨ ਦੇ ਲਈ ਹਰਿਆਣਾ ਸੂਬੇ ‘ਚ ਦਾਖਲ ਹੋ ਗਿਆ ਹੈ।
ਪੰਜਾਬ ਅਤੇ ਹਰਿਆਣਾ ਦੀ ਹੱਦ ‘ਤੇ ਬਣੇ ਖਨੌਰੀ ਬਾਰਡਰ ‘ਤੇ ਬੀਤੇ ਦਿਨ ਤੋਂ ਹੀ ਹਜ਼ਾਰਾਂ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਸਨ।
ਦੱਸਣਯੋਗ ਹੈ ਕੀ ਬੀਤੇ ਦਿਨੀ ਅੰਮ੍ਰਿਤਸਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਜਥਾ ਤੁਰਿਆ ਸੀ। ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਜ਼ਾਰਾਂ ਦੀ ਗਿਣਤੀ ‘ਚ 2 ਜੱਥਿਆਂ ਅੰਦਰ ਕਿਸਾਨ ਦਿੱਲੀ ਭੇਜੇ ਗਏ ਹਨ।