ਕਿਸਾਨਾਂ ਨੇ ਚੰਡੀਗੜ੍ਹ ਦੇ ਡੀ.ਸੀ. ਨੂੰ ਮੰਗ ਪੱਤਰ ਸੌਂਪ ਕੇ ਹੀ ਖਤਮ ਕੀਤਾ ਆਪਣਾ ਮਾਰਚ

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਕਿਸਾਨਾਂ ਨੇ ਅੱਜ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਤੋਂ ਮਾਰਚ ਸ਼ੁਰੂ ਕਰਕੇ ਚਾਰ ਬੈਰੀਕੇਡ ਤੋੜਦੇ ਹੋਏ ਸੈਕਟਰ ਸਤਾਰਾਂ ਅਤੇ ਅੱਠ ਦੇ ਲਾਈਟ ਪੁਆਇੰਟ ‘ਤੇ ਜਾ ਕੇ ਮਾਰਚ ਸਮਾਪਤ ਕੀਤਾ । ਕਿਸਾਨ ਅੱਗੇ ਰਾਜਪਾਲ ਹਾਊਸ ਜਾਣਾ ਚਾਹੁੰਦੇ ਸਨ ਪਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਦੇ ਡੀ ਸੀ ਉਨ੍ਹਾਂ ਤੋਂ ਇੱਥੇ ਆ ਕੇ ਹੀ ਮੰਗ ਪੱਤਰ ਹਾਸਲ ਕਰ ਲੈਣਗੇ । ਫਿਰ ਚੰਡੀਗੜ੍ਹ ਦੇ ਮੱਧਿਆ ਮਾਰਗ ਵਾਲੀ ਰੋਡ ਪੂਰੀ ਤਰ੍ਹਾਂ ਜਾਮ ਹੋ ਗਈ ਅਤੇ ਕਿਸਾਨਾਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ ।

ਕਿਸਾਨਾਂ ਨੂੰ ਰੋਕਣ ਲਈ ਬੱਸਾਂ ਅਤੇ ਟਰੈਕਟਰ ਲਗਾ ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਦੇ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਕਿਸਾਨਾਂ ਨੇ ਉਹ ਬੱਸਾਂ ਵੀ ਪਰ੍ਹੇ ਹਟਾ ਦਿੱਤੀਆਂ । ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਹੀ ਬੈਠ ਬੈਠ ਜਾਣ ਕਿਉਂਕਿ ਮਾਰਚ ਇੱਥੇ ਤਕ ਹੀ ਪਹੁੰਚਣਾ ਸੀ।

ਚੰਡੀਗੜ੍ਹ ਦੇ ਡੀਸੀ ਮਨਦੀਪ ਸਿੰਘ ਬਰਾੜ ਨੇ ਕਿਸਾਨ ਆਗੂਆਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਉਸ ਤੋਂ ਬਾਅਦ ਕਿਸਾਨਾਂ ਨੇ ਮਾਰਚ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ।

ਡੀਸੀ  ਮਨਦੀਪ ਸਿੰਘ ਬਰਾੜ ਕਿਸਾਨ ਆਗੂਆਂ ਤੋਂ ਮੰਗ ਪੱਤਰ ਹਾਸਲ ਕਰਨ ਸਮੇਂ

Share This Article
Leave a Comment