ਕਿਸਾਨਾਂ ਨੇ ਬਿਜਲੀ ਵਿਭਾਗ ਵਲੋਂ ਲਗਾਏ ਗਏ ਪ੍ਰੀਪੇਡ ਮੀਟਰ ਪੁੱਟੇ

TeamGlobalPunjab
2 Min Read

ਫਿਰੋਜ਼ਪੁਰ: ਬਿਜਲੀ ਦੇ ਨਿੱਜੀਕਰਨ ਨੂੰ ਲੋਕ ਮਾਰੂ ਦੱਸਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪਹਿਲਕਦਮੀ ਕਰਦੇ ਹੋਏ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਦੇ ਪਿੰਡ ਪੰਜੇ ਕੇ ਉਤਾੜ ਵਿਖੇ ਬਿਜਲੀ ਵਿਭਾਗ ਵੱਲੋਂ ਸੁਵਿਧਾ ਸੈਂਟਰ `ਚ ਲਗਾਏ ਗਏ ਪ੍ਰੀਪੇਡ ਮੀਟਰ ਨੂੰ ਲੈ ਕੇ ਵਿਰੋਧ ਕੀਤਾ।

ਇਸ ਮੌਕੇ ਪਹੁੰਚੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਅਤੇ ਹੋਰ ਕਿਸਾਨਾਂ ਨੇ ਬਿਜਲੀ ਦੇ ਇਸ ਨਿੱਜੀਕਰਨ ਦੇ ਕਦਮ ਨੂੰ ਗ਼ਲਤ ਠਹਿਰਾਉਂਦਿਆਂ ਹੋਇਆਂ ਲਗਾਏ ਗਏ ਪ੍ਰੀਪੇਡ ਮੀਟਰ ਪੁੱਟਣ ਦਾ ਫ਼ੈਸਲਾ ਲਿਆ। ਜਿਸ ਤੋਂ ਬਾਅਦ ਆਗੂ ਵਰਕਰ ਅਤੇ ਪਿੰਡ ਵਾਸੀ ਇਕੱਠੇ ਹੋਕੇ ਸੁਵਿਧਾ ਸੈਂਟਰ ਵਿਖੇ ਪੁੱਜੇ, ਜਿੱਥੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਲਗਾਏ ਗਏ ਪ੍ਰੀਪੇਡ ਮੀਟਰ ਨੂੰ ਪੁੱਟ ਕੇ ਬਿਜਲੀ ਦੇ ਨਿੱਜੀਕਰਨ ਦਾ ਵਿਰੋਧ ਦਰਸਾਇਆ ਅਤੇ ਬਿਜਲੀ ਦੇ ਨਿੱਜੀਕਰਣ ਇਸ ਮੁਹਿੰਮ ਵਿਰੁੱਧ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਇਸ ਤੋਂ ਇਲਾਵਾ ਪੁੱਟੇ ਗਏ ਮੀਟਰ ਵੀ ਕਿਸਾਨ ਆਪਣੇ ਨਾਲ ਲੈ ਗਏ।

- Advertisement -

ਸੂਬਾਈ ਆਗੂ ਹਰਨੇਕ ਮਹਿਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਪ੍ਰੀਪੇਡ ਮੀਟਰ ਲੱਗਣ ਨਾਲ ਬਿਜਲੀ ਬੋਰਡ ਸੇਵਾ ਦਾ ਅਦਾਰਾ ਨਹੀਂ ਰਹਿ ਜਾਵੇਗਾ ਕਿਉਂਕਿ ਲੋਕਾਂ ਨੂੰ ਹੁਣ ਬਿਜਲੀ ਵਰਤਣ ਲਈ ਐਡਵਾਂਸ ਪੈਸੇ ਦੇਣੇ ਪਿਆ ਕਰਨਗੇ, ਜਿਸ ਤੋਂ ਬਾਅਦ ਹੀ ਲੋਕ ਬਿਜਲੀ ਵਰਤ ਸਕਣਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰੀਪੇਡ ਬਿਜਲੀ ਦੇ ਨਿੱਜੀਕਰਨ ਦੀ ਨਿਸ਼ਾਨੀ ਅਤੇ ਲੋਕ ਮਾਰੂ ਹੱਲਾ ਹੈ ਜਿਸ ਨੂੰ ਕਦੇ ਵੀ ਲਾਗੂ ਨਹੀਂ ਹੌਣ ਦੇਵਾਂਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment