ਨਵੀਂ ਦਿੱਲੀ :- ਕਿਸਾਨ ਆਗੂ ਰਾਕੇਸ਼ ਟਿਕੈਤ ਬੀਤੇ ਸ਼ੁੱਕਰਵਾਰ ਨੂੰ ਹਿਸਾਰ ਕੋਰਟ ਦੇ ਬਾਹਰ ਵਕੀਲਾਂ ਦੇ ਧਰਨੇ ‘ਤੇ ਪਹੁੰਚੇ। ਇਸ ਸਮਾਗਮ ਤੋਂ ਬਾਅਦ ਉਨ੍ਹਾਂ ਨੇ ਆਕਸਜੀਨ ਟਰੱਕ ਰੋਕਣ ਦੇ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਦਿੱਲੀ ‘ਚ ਆਕਸੀਜਨ ਟਰੱਕ ਨਾ ਜਾਣ ਦੇਣ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ। ਅਸੀਂ ਫਲ, ਦੁੱਧ, ਸਬਜ਼ੀ ਦਾ ਟਰੱਕ ਨਹੀਂ ਰੋਕਿਆ ਤਾਂ ਆਕਸੀਜਨ ਟਰੱਕ ਕਿਉਂ ਰੋਕਾਂਗੇ। ਜਿਸ ਨੇ ਵੀ ਝੂਠ ਬੋਲਿਆ ਹੈ ਉਸ ਦੀ ਜਾਂਚ ਹੋਣੀ ਚਾਹੀਦੀ। ਕਿਸਾਨਾਂ ਦੇ ਧਰਨਾ ਵਾਲੇ ਸਥਾਨ ਤੋਂ ਅਸੀਂ ਰੁਜ਼ਾਨਾ ਕਰੀਬ 300 ਐਬੂਲੈਂਸ ਜਾਣ ਦਿੰਦੇ ਸੀ। ਉੱਤਰ ਪ੍ਰਦੇਸ਼ ਤੇ ਉਤਰਾਖੰਡ ਤੋਂ ਆਉਣ ਵਾਲੀ ਐਂਬੂਲੈਂਸ ਜਾਣ ਲਈ ਅਸੀਂ ਰਸਤਾ ਖੋਲ੍ਹ ਰੱਖਿਆ ਹੈ।
ਦੱਸ ਦਈਏ ਉੱਥੇ ਦੋ ਹਾਈਵੇਅ ਹੈ, ਇਕ 9 ਨੰਬਰ ਤਾਂ ਦੂਜਾ 24 ਨੰਬਰ ਹਾਈਵੇਅ ਹੈ। 24 ਨੰਬਰ ਹਾਈਵੇਅ ਦੀ ਦੋਵੇਂ ਸੜਕਾਂ ਖੁਲ੍ਹੀਆਂ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਸਥਾਨ ਸਾਡਾ ਘਰ ਹੈ ਇਸ ਨੂੰ ਸ਼ਾਹੀਨ ਬਾਗ ਨਾ ਸਮਝੋ, ਇਹ ਖਾਲੀ ਨਹੀਂ ਹੋਵੇਗਾ। ਜੋ ਬਿਮਾਰ ਹੋਵੇਗਾ ਉਹ ਹਸਪਤਾਲ ਜਾਵੇਗਾ। ਵਕੀਲਾਂ ਨੂੰ ਮਿਲਣ ਤੋਂ ਬਾਅਦ ਕਿਸਾਨ ਆਗੂ ਲਾਂਧੜੀ ‘ਚ ਵੀ ਕਿਸਾਨਾਂ ਨੂੰ ਮਿਲਣ ਪਹੁੰਚੇ। ਉਨ੍ਹਾਂ ਕਿਹਾ ਕਿ ਸਾਡਾ ਇਹ ਅੰਦੋਲਨ ਜਾਰੀ ਰਹੇਗਾ।
ਇਸਤੋਂ ਇਲਾਵਾ ਕਿਸਾਨਾਂ ਦੇ ਅੰਦੋਲਨ ‘ਚ ਕੋਰੋਨਾ ਟੈਸਟ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਸਾਡੀ ਚਿੰਤਾ ਨਾ ਕਰੇ। ਅਸੀਂ ਬਿਮਾਰ ਹੋਵਾਂਗੇ ਤਾਂ ਆਪਣਾ ਇਲਾਜ ਕਰਾ ਲਵਾਂਗੇ ਉਹ ਦੂਜੇ ਬਿਮਾਰ ਲੋਕਾਂ ਦੀ ਮਦਦ ਕਰੇ। ਜੋ ਬਿਮਾਰ ਹੈ ਉਨ੍ਹਾਂ ਲਈ ਤਾਂ ਹਸਪਤਾਲ ‘ਚ ਬੈੱਡ ਨਹੀਂ ਹੈ, ਇਹ ਕਿਹੜਾ ਗਣਿਤ ਹੈ ਜੋ ਕਿ ਠੀਕ ਹੈ ਉਨ੍ਹਾਂ ਨੂੰ ਬਿਮਾਰ ਕਰ ਹਸਪਤਾਲ ਲੈ ਜਾਇਆ ਜਾਵੇ।