ਚੰਡੀਗੜ੍ਹ:ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਤੱਕ ਦੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਸਾਰੀ ਗੱਲਬਾਤ ਬੇਨਤੀਜਾ ਰਹੀ ਹੈ ਤੇ ਨਾ ਹੀ ਗੱਲਬਾਤ ਲਈ ਕੋਈ ਅਗਲੀ ਤਾਰੀਖ ਵੀ ਨਿਰਧਾਰਤ ਨਹੀਂ ਕੀਤੀ ਗਈ ਹੈ। ਅਜਿਹੇ ‘ਚ ਕਿਸਾਨਾਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਹਾਈਵੇ ਤੇ ਦੇਸ਼ ਭਰ ‘ਚ ਅੱਜ ਸਾਰੇ ਟੋਲ ਪਲਾਜ਼ਾ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਸੀ।
ਜਿਸ ਤਹਿਤ ਹਰਿਆਣਾ ਦੇ ਜੀਂਦ ‘ਚ ਵੀ ਕਿਸਾਨਾਂ ਦਾ ਇਹ ਰੋਸ ਦੇਖਣ ਨੂੰ ਮਿਲਿਆ। ਜੀਂਦ ਦੇ ਖਟਕੜ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਕਬਜ਼ਾ ਕਰ ਲਿਆ। ਜਥੇਬੰਦੀਆਂ ਵੱਲੋਂ ਕਿਸੇ ਵੀ ਵਾਹਨ ਦੀ ਪਰਚੀ ਨਹੀਂ ਕੱਟਣ ਦਿੱਤੀ ਜਾ ਰਹੀ ਕਿਸਾਨਾਂ ਨੇ ਖਟਕੜ ਟੋਲ ਪਲਾਜ਼ਾ ਨੂੰ ਵੀ ਫ੍ਰੀ ਕਰ ਦਿੱਤਾ ਹੈ।
ਇਹ ਟੋਲ ਪਲਾਜ਼ਾ ਸੰਗਰੂਰ ਦਿੱਲੀ ਨੈਸ਼ਨਲ ਹਾਈਵੇਅ ‘ਤੇ ਜੀਂਦ ਦੇ ਪਿੰਡ ਖਟਕੜ ਨੇੜ੍ਹੇ ਪੈਂਦਾ ਹੈ। ਇਸ ਧਰਨੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਅੰਦਰ ਨੌਜਵਾਨ ਕਿਸਾਨ ਵੀ ਪਹੁੰਚੇ ਹਨ ਅਤੇ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਹਰਿਆਣਾ ਪੁਲੀਸ ਵੱਲੋਂ ਭਾਰੀ ਸੁਰੱਖਿਆ ਬਲ ਵੀ ਤਾਇਨਾਤ ਕੀਤਾ ਗਿਆ ਹੈ।