ਚੰਡੀਗੜ੍ਹ: ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਵਿੱਚ ਨਵੀਂ ਅਨਾਜ ਮੰਡੀ ਸੂਬੇ ਵਿੱਚ ਅਜਿਹੀ ਪਹਿਲੀ ਅਨਾਜ ਮੰਡੀ ਹੈ ਜੋ ਕਿ ਜੀਟੀ ਰੋਡ ‘ਤੇ ਸਥਿਤ ਹੈ। ਇੱਥੇ ਕਿਸਾਨਾਂ ਲਈ ਰੇਸਟ ਹਾਊਸ ਦੀ ਸਹੂਲਤ ਉਪਲਬਧ ਹੈ। ਇਸੀ ਲੜੀ ਵਿੱਚ ਅੱਜ ਕਿਸਾਨਾਂ ਤੇ ਮਜਦੂਰਾਂ ਲਈ ਅਟੱਲ ਕਿਸਾਨ ਮਜਦੂਰ ਕੈਂਟੀਨ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੂੰ 10 ਰੁਪਏ ਵਿੱਚ ਭੋ੧ਨ ਦੀ ਸਹੂਲਤ ਉਪਲਬਧ ਹੋਵੇਗੀ।
ਵਿਜ ਅੱਜ ਅੰਬਾਲਾ ਕੈਂਟ ਜੀਟੀ ਰੋਡ ਸਥਿਤ ਅਨਾਜ ਮੰਡੀ ਵਿੱਚ ਅਟਲ ਕਿਸਾਨ ਮਜਦੂਰ ਕੈਂਟੀਨ ਦਾ ਉਦਘਾਟਨ ਕਰਨ ਬਾਅਦ ਮਜਦੂਰ ਕਿਸਾਨਾਂ ਤੇ ਹੋਰ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
ਅਨਿਲ ਵਿਜ ਨੇ ਕਿਹਾ ਕਿ ਅੱਜ ਖੁਸ਼ੀ ਦਾ ਗੱਲ ਹੈ ਕਿ ਇੱਥੇ ਅਟੱਲ ਕਿਸਾਨ ਮਜਦੂਰ ਕੈਂਟੀਨ ਦੀ ਸ਼ੁਰੂਆਤ ਕੀਤੀ ਗਈ ਹੈ। ਸਾਡੀ ਸਰਕਾਰ ਹਰ ਵਰਗ, ਹਰ ਖੇਤਰ ਤੇ ਹਰ ਵਿਅਕਤੀ ਦਾ ਪੂਰਾ ਧਿਆਨ ਰੱਖਦੀ ਹੈ। ਕਣਕ ਦਾ ਸੀਜਨ ਆ ਗਿਆ ਹੈ, ਇਸ ਦੇ ਤਹਿਤ ਮੰਡੀ ਵਿੱਚ ਕਿਸਾਨਾਂ, ਮਜਦੂਰਾਂ ਤੇ ਹੋਰਾਂ ਨੂੰ ਭਰਪੇਟ ਭੌਜਲ ਮਿਲ ਸਕੇ, ਇਸ ਦੇ ਲਈ ਇੱਥੇ ਅੱਟਲ ਕਿਸਾਨ ਮਜਦੂਰ ਕੈਂਟੀਨ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਦੇ ਨਾਲ-ਨਾਲ ਹੋਰ ਮੰਡੀਆਂ ਵਿੱਚ ਵੀ ਅਟੱਲ ਕਿਸਾਨ ਮਜਦੂਰ ਕੈਂਟੀਨ ਬਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕੈਂਟੀਨ ਵਿੱਚ 10 ਰੁਪਏ ਵਿੱਚ ਦੁਪਹਿਰ ਦਾ ਭੋਜਨ ਉਪਲਬਧ ਕਰਾਇਆ ਜਾਵੇਗਾ ਜਦੋਂ ਕਿ 15 ਰੁਪਏ ਪ੍ਰਤੀ ਥਾਲੀ ਦੀ ਅਦਾਇਗੀ ਮਾਰਕਟਿੰਗ ਕਮੇਟੀ ਅੰਬਾਲਾ ਕੈਂਟ ਸਬਸਿਡੀ ਵਜੋਂ ਕੈਂਟੀਨ ਸੰਚਾਲਕ ਮਹਿਲਾ ਸਵੈ ਸਹਾਇਤਾ ਸਮੂਹਾਂ ਨੂੰ ਕਰੇਗੀੀ।
ਨਵੀਂ ਅਨਾਜ ਮੰਡੀ ਮੇਰਾ ਸੱਭ ਤੋਂ ਪਹਿਲਾ ਪੋ੍ਰਜੈਕਟ ਸੀ, ਕਿਸਾਨਾਂ ਤੇ ਲੋਕਾਂ ਨੂੰ ਮਿਲਿਆ ਫਾਇਦਾ
ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੱਭ ਤੋਂ ਪਹਿਲਾ ਪ੍ਰੋਜੈਕਟ ਅੰਬਾਲਾ ਕੈਂਟ ਦੀ ਇਸ ਮੰਡੀ ਨੂੰ ਜੀਟੀ ਰੋਡ ‘ਤੇ ਬਨਾਉਣ ਦਾ ਸੀ। ਇਸ ਤੋਂ ਪਹਿਲਾਂ ਇਹ ਅਨਾਜ ਮੰਡੀ ਅੰਬਾਲਾ ਕੈਂਟ ਸਦਰ ਬਾਜਾਰ ਵਿੱਚ ਹੁੰਦੀ ਸੀ। ਨਾ ਤਾਂ ਉੱਥੇ ਅਨਾਜ ਰੱਖਣ ਦੀ ਸਹੂਲਤ ਸੀ, ਨਾ ਟ੍ਰਾਲੀ ਖੜੀ ਕਰਨ ਦੀ ਅਤੇ ਨਾ ਮਿਸਾਨਾਂ ਦੇ ਬੈਠਣ ਦੀ ਵਿਵਸਥਾ ਹੁੰਦੀ ਸੀ। ਸਾਰੇ ਬਾਜਾਰ ਕਣਕ ਦੀ ਬੋਰੀਆਂ ਨਾਲ ਭਰੇ ਰਹਿੰਦੇ ਸਨ। ਆੜਤੀਆਂ, ਕਿਸਾਨਾਂ ਦੇ ਨਾਲ-ਨਾਲ ਬਾਜਾਰ ਦੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮੈਂ ਲੋਕਾਂ ਦੀ ਸਮਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੱਭ ਤੋਂ ਪਹਿਲਾਂ ਪ੍ਰੋਜੈਕਟ ਨਵੀਂ ਅਨਾਜ ਮੰਡੀ ਅੰਬਾਲਾ ਕੈਂਟ ਜੀਟੀ ਰੋਡ ਮੋਹੜਾ ਦੇ ਨੇੜੇ ਸ਼ਿਫਟ ਕਰਵਾਇਆ।
ਉਨ੍ਹਾਂ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਕਿਸਾਨਾਂ ਲਈ ਕਿਸਾਨ ਰੇਸਟ ਹਾਊਸ ਦੀ ਸਹੂਲਤ ਦੇ ਨਾਲ-ਨਾਲ ਹੋਰ ਸਾਰੀ ਸਹੂਲਤਾਂ ਉਪਲਬਧ ਹਨ। ਇਸੀ ਲੜੀ ਵਿੱਚ ਅੱਜ ਇੱਥੇ ਕਿਸਾਨ ਰੇਸਟ ਹਾਊਸ ਦੇ ਹਾਲ ਵਿੱਚ ਅਟੱਲ ਕਿਸਾਨ ਮਜਦੂਰ ਕੈਂਟੀਨ ਬਣਾਈ ਗਈ ਹੈ ਤਾਂ ਜੋ ਇੱਥੇ ਆਉਣ ਵਾਲੇ ਕਿਸਾਨ ਅਤੇ ਮਜਦੂਰਾਂ ਨੂੰ ਰਿਆਇਸ਼ੀ ਦਰ ‘ਤੇ ਪੌਸ਼ਟਿਕ ਭੋਜਨ ਮਿਲ ਸਕੇ। ਮਾਰਕਟਿੰਗ ਬੋਰਡ ਵੱਲੋਂ ਇੱਥੇ ਸਥਾਈ ਰੂਪ ਨਾਲ ਕੈਂਟੀਨ ਚਲਾਉਣ ਲਈ ਥਾਂ ਚੋਣ ਕਰ ਲਈ ਗਈ ਹੈ ਅਤੇ ਟੈਂਡਰ ਪ੍ਰਕ੍ਰਿਆ ਦੇ ਹੋਣ ਦੇ ਬਾਅਦ ਜਲਦੀ ਤੋਂ ਜਲਦੀ ਇੱਥੇ 7 ਲੱਖ ਰੁਪਏ ਦੀ ਲਾਗਤ ਨਾਲ ਅਟੱਲ ਕਿਸਾਨ ਮਜਦੂਰ ਕੈਂਟੀਨ ਬਨਾਉਣ ਦਾ ਕੰਮ ਕੀਤਾ ਜਾਵੇਗਾ।
ਇਸ ਮੌਕੇ ‘ਤੇ ਸਵੈ ਸਹਾਇਤਾ ਸਮੂਹ ਤੋਂ ਮਮਤਾ ਸ਼ਰਮਾ ਨੈ ਦਸਿਆ ਕਿ ਇਸ ਕੈਂਟੀਨ ਵਿੱਚ ਖਤੌਲੀ ਪਿੰਡ ਦੀ ਚਾਰ ਮਹਿਲਾਵਾਂ ਵੱਲੋਂ ਭੋਜਨ ਤਿਆਰ ਕੀਤਾ ਜਾਵੇਗਾ ਅਤੇ ਇਹ ਮਹਿਲਾਵਾਂ ਆਜੀਵਿਕਾ ਮਿਸ਼ਨ ਤਹਿਤ ਕਾਰਜ ਕਰੇਗੀ। ਇੰਨ੍ਹਾਂ ਮਹਿਲਾਵਾਂ ਵਿੱਚ ਇੰਸਟੀਟਿਯੂਟ ਆਫ ਹੋਟਲ ਮੈਨੇਜਮੈਂਟ, ਯਮੁਨਾਨਗਰ ਤੋਂ ਡਿਪਲੋਮਾ ਵੀ ਕੀਤਾ ਹੋਇਆ ਹੈ। ਇਸ ਮੌਕੇ ‘ਤੇ ਐਸਡੀਐਮ ਵਿਨੇਸ਼ ਕੁਮਾਰ, ਮੰਡੀ ਏਸੋਸਇਏਸ਼ਨ ਪ੍ਰਧਾਨ ਤੇ ਮੈਂਬਰ, ਸਵੈ ਸਹਾਇਤਾ ਸਮੂਹ ਤੋਂ ਮਮਤਾ ਸ਼ਰਮਾ ਦੇ ਨਾਲ-ਨਾਲ ਏਸੋਸਇਸ਼ਨ ਦੇ ਹੋਰ ਅਧਿਕਾਰੀ ਆੜਤੀ, ਕਿਸਾਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।