ਨਵੀਂ ਦਿੱਲੀ :ਖੇਤੀ ਕਾਨੂੰਨ ਖਿਲਾਫ਼ ਚੱਲ ਰਹੇ ਪ੍ਰਦਰਸ਼ਨ ਵਿਚਾਲੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਅੱਜ ਮੀਟਿੰਗ ਦੇ ਲਈ ਸੱਦਿਆ ਹੈ। ਇਹ ਬੈਠਕ ਦਿੱਲੀ ਦੇ ਵਿਗਿਆਨ ਭਵਨ ‘ਚ ਦੁਪਹਿਰ 12 ਵਜੇ ਤੋਂ ਚੱਲ ਰਹੀ ਹੈ। ਇਸ ਦੌਰਾਨ ਜਦੋਂ ਲੰਚ ਬ੍ਰੇਕ ਹੋਈ ਤਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਟੀ ਲਈ ਸੱਦਿਆ ਪਰ ਕਿਸਾਨਾਂ ਨੇ ਕੇਂਦਰ ਨੂੰ ਸਾਫ ਮਨਾ ਕਰ ਦਿੱਤਾ ਤੇ ਕਿਹਾ ਅਸੀ ਆਪਣੀ ਰੋਟੀ ਨਾਲ ਲੈ ਕੇ ਆਏ ਹਾਂ।
ਕਿਸਾਨ ਆਗੂਆਂ ਲਈ ਵਿਗਿਆਨ ਭਵਨ ਵਿਖੇ ਹੁਸ਼ਿਆਰਪੁਰ ਦੀ ਇੱਕ ਐਨਜੀਓ ਸਰਬੱਤ ਦਾ ਭਲਾ ਟਰੱਸ ਦੁਪਹਿਰ ਦੀ ਰੋਟੀ ਲੈ ਕੇ ਪਹੁੰਚੀ। ਇਸ ਨੂੰ ਦੇਖਦਿਆ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੇ ਮਨਾ ‘ਚ ਕਿੰਨਾ ਗੁੱਸਾ ਹੈ। ਪਰ ਕੇਂਦਰ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ।
ਬੀਤੇ ਇੱਕ ਹਫ਼ਤੇ ਤੋਂ ਕਿਸਾਨ ਦਿੱਲੀ ਦੀਆਂ ਸੜਕਾਂ ‘ਤੇ ਡੇਰੇ ਲਾਈ ਬੈਠੇ ਹਨ। ਕੇਂਦਰ ਸਰਕਾਰ ਸਿਰਫ਼ ਮੀਟਿੰਗਾਂ ਦਾ ਸਿਲਸਲਾ ਹੀ ਵਧਾ ਰਹੀ ਹੈ ਅਤੇ ਹੱਲ ਕੋਈ ਕੱਢ ਨਹੀਂ ਰਹੀ। ਚੌਥੇ ਗੇੜ ਦੀ ਮੀਟਿੰਗ ਲਈ 40 ਜਥੇਬੰਦੀਆਂ ਦੇ ਕਿਸਾਨ ਲੀਡਰ ਪਹੁੰਚੇ ਹਨ। ਇਸ ਬੈਠਕ ‘ਚ ਕੇਂਦਰ ਸਰਕਾਰ ਵੱਲੋਂ ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਖੇਤਬਾੜੀ ਮੰਤਰੀ ਨਰੇਂਦਰ ਤੋਮਰ ਵੀ ਸ਼ਾਮਲ ਹਨ।