ਚੰਡੀਗੜ੍ਹ: ਗੁਰਨਾਮ ਸਿੰਘ ਚੜੂਨੀ ਵਲੋਂ ਨਵੀਂ ਸਿਆਸੀ ਪਾਰਟੀ ‘ਸੰਯੁਕਤ ਸੰਘਰਸ਼ ਪਾਰਟੀ’ ਦਾ ਐਲਾਨ ਕਰ ਦਿੱਤਾ ਗਿਆ ਹੈ। ਚੜੂਨੀ ਨੇ ਇਸ ਨੂੰ ਮਿਸ਼ਨ ਪੰਜਾਬ ਦਾ ਨਾਮ ਦਿੱਤਾ ਹੈ ਤੇ ਇਸ ਮਿਸ਼ਨ ਤਹਿਤ ਫ਼ਤਹਿਗੜ੍ਹ ਸਾਹਿਬ ‘ਚ ਵੀ ਇੱਕ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।
ਚੜੂਨੀ ਨੇ ਕਿਹਾ ਕਿ, ‘ਦੇਸ਼ ‘ਚ ਪਾਰਟੀਆਂ ਦੀ ਕੋਈ ਕਮੀ ਨਹੀਂ ਹੈ, ਪਰ ਅੱਜ ਦੇਸ਼ ‘ਚ ਬਦਲਾਅ ਦੀ ਜ਼ਰੂਰਤ ਹੈ।’ ਉਨ੍ਹਾਂ ਕਿਹਾ ‘ਪਾਰਟੀਆਂ ਨੇ ਰਾਜਨੀਤੀ ਨੂੰ ਬਿਜ਼ਨਸ ਬਣਾ ਲਿਆ ਪੈਸੇ ਤੋਂ ਸੱਤਾ ਤੇ ਸੱਤਾ ਤੋਂ ਪੈਸੇ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ।’
ਚੜੂਨੀ ਨੇ ਕਿਹਾ, ‘ਦੇਸ਼ ਦੀ ਅੱਜ ਜੋ ਹਾਲਤ ਹੋ ਰਹੀ ਹੈ ਉਸਦੇ ਪਿੱਛੇ ਰਾਜਨੀਤੀ ਹੈ। ਅੱਜ ਅਸੀਂ ਅੱਜ ਆਪਣੀ ਪਾਰਟੀ ਦਾ ਐਲਾਨ ਕਰ ਰਹੇ ਹਾਂ ਤੇ ਅੱਜ ਸਾਡਾ ਮਕਸਦ ਰਾਜਨੀਤੀ ਨੂੰ ਸ਼ੁੱਧ ਕਰਨਾ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਹੈ।’