ਫਰੀਦਕੋਟ ‘ਚ ਕੋਰੋਨਾ ਦੇ 26 ਹੋਰ ਨਵੇਂ ਮਾਮਲੇ ਆਏ ਸਾਹਮਣੇ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 42

TeamGlobalPunjab
2 Min Read

ਫ਼ਰੀਦਕੋਟ : ਇਸ ਸਮੇਂ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ। ਜ਼ਿਲ੍ਹਾ ਫਰੀਦਕੋਟ ਦੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਅਨੁਸਾਰ ਜ਼ਿਲ੍ਹੇ ‘ਚ  ਕੋਰੋਨਾ ਦੇ 26 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 42 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨਵੇਂ ਸਾਹਮਣੇ ਆਏ ਮਾਮਲਿਆਂ ‘ਚ 22 ਲੋਕ ਉਹ ਸ਼ਾਮਲ ਹਨ ਜਿਹੜੇ ਹਾਲ ਹੀ ‘ਚ ਨੰਦੇੜ ਸਾਹਿਬ ਸਥਿਤੀ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਵਾਪਸ ਪਰਤੇ ਸਨ। ਇਸ ਤੋਂ ਇਲਾਵਾ ਇਲਾਕੇ ਦੇ 4 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਹੜੇ ਕਿ ਰਾਜਸਥਾਨ ‘ਚ ਖੇਤੀ ਮਜ਼ਦੂਰੀ ਦਾ ਕੰਮ ਕਰਦੇ ਸਨ। ਇਹ ਸਾਰੇ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਨਾਲ ਸਬੰਧਿਤ ਹਨ। ਸਭ ਤੋਂ ਜ਼ਿਆਦਾ ਮਾਮਲੇ ਸੰਧਵਾਂ ਪਿੰਡ ਤੋਂ ਸਾਹਮਣੇ ਆਏ ਹਨ।

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਕੁਲ ਐਕਟਿਵ ਕੇਸਾਂ ਦੀ ਗਿਣਤੀ 42 ਤੱਕਤ ਪੁੱਜ ਗਈ ਹੈ ਜਿਸ ਵਿਚ 37 ਸ਼ਰਧਾਲੂ, 4 ਖੇਤੀ ਮਜ਼ਦੂਰ ਅਤੇ ਇਕ ਹੋਰ ਮਾਮਲਾ ਸ਼ਾਮਿਲ ਹੈ। ਇਸ ਤੋਂ ਇਲਾਵਾ ਹਜ਼ੂਰ ਸਾਹਿਬ ਤੋਂ ਪਰਤੇ 71 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ  22 ਨਮੂਨਿਆਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਦੂਜੇ ਪਾਸੇ ਸੂਬੇ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 1300 ਤੱਕ ਪਹੁੰਚ ਗਿਆ ਹੈ ਅਤੇ ਮਹਾਮਾਰੀ ਨਾਲ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਮੰਗਲਵਾਰ ਨੂੰ ਜ਼ਿਲ੍ਹਾ ਫਾਜ਼ਿਲਕਾ ਵਿੱਚ 32 ਲੋਕ ਕੋਰੋਨਾ ਪਾਜ਼ਿਟਿਵ ਮਿਲੇ। ਇਨ੍ਹਾਂ ‘ਚੋਂ 13 ਲੋਕ ਅਬੋਹਰ, 9 ਫਾਜ਼ਿਲਕਾ, ਇੱਕ ਰਾਜਸਥਾਨ ਅਤੇ ਸੱਤ ਜਲਾਲਾਬਾਦ ਤੋਂ ਹਨ। ਮੁਕਤਸਰ ਜਿਲ੍ਹੇ ਵਿੱਚ 15 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਈ। ਇਹਨਾਂ ਵਿੱਚ ਹਜੂਰ ਸਾਹਿਬ ਵਲੋਂ ਪਰਤਿਆ ਇੱਕ ਸ਼ਰਧਾਲੂ ਅਤੇ 14 ਰਾਜਸਥਾਨ ਤੋਂ ਆਏ ਮਜਦੂਰ ਸ਼ਾਮਲ ਹਨ। ਗੁਰਦਾਸਪੁਰ ਵਿੱਚ ਵੀ 42 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਈ। ਇਨ੍ਹਾਂ ਵਿੱਚ 39 ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ ਅਤੇ ਤਿੰਨ ਹੋਰ ਲੋਕ ਹਨ।

Share This Article
Leave a Comment