-ਅਵਤਾਰ ਸਿੰਘ
ਡਾ ਸੁੰਦਰ ਲਾਲ ਹੋਰਾ ਪਾਣੀ ਦੀਆਂ ਮੱਛੀਆਂ ਬਾਰੇ ਅਧਿਐਨ ਵਿੱਚ ਦਿਲਚਸਪੀ ਰੱਖਦੇ ਸਨ। ਇਸ ਲਈ ਉਹ ਪ੍ਰਸਿੱਧ ਜੀਵ ਵਿੱਦਿਆ ਦੇ ਮਾਹਿਰ ਜਾਣੇ ਜਾਂਦੇ ਸਨ।
ਉਨ੍ਹਾਂ ਦਾ ਜਨਮ 1896 ਵਿੱਚ ਪੱਛਮੀ ਪੰਜਾਬ ਦੇ ਹਾਫ਼ਿਜਾਬਾਦ ਵਿਖੇ ਹੋਇਆ। ਮੁੱਢਲੀ ਵਿੱਦਿਆ ਜਲੰਧਰ ਦੇ ਏ ਐਸ ਹਾਈ ਸਕੂਲ ਤੋਂ ਲੈਣ ਬਾਅਦ ਗੌਰਮਿੰਟ ਕਾਲਜ ਲਾਹੌਰ ਦਾਖਲ ਹੋ ਗਏ।
ਉਥੇ ਉਨ੍ਹਾਂ ਜੀਵ ਵਿਗਿਆਨ ਦੇ ਪ੍ਰੋਫੈਸਰ ਦੀ ਨਿਗਰਾਨੀ ਹੇਠ ਡੱਡੂ ਦੀਆਂ ਹੱਡੀਆਂ ਵਿੱਚ ਹੈਵਰਸ਼ਨ ਕੈਨਾਲਜ਼ ਲੱਭੀਆਂ ਜਿਨ੍ਹਾਂ ਵਿੱਚ ਛੋਟੀਆਂ ਕੈਨਾਲਜ਼ ਹਨ ਤੇ ਉਨ੍ਹਾਂ ਰਾਹੀਂ ਖੂਨ ਦੀਆਂ ਨਾੜਾਂ ਲੰਘਦੀਆਂ ਹਨ।
ਐਮ ਐਸਸੀ ਕਰਨ ਉਪਰੰਤ 1919 ‘ਚ ਉਨ੍ਹਾਂ ਨੂੰ ਜ਼ੁਆਲੋਜੀਕਲ ਸਰਵੇ ਆਫ ਇੰਡੀਆ ਵਿੱਚ ਖੋਜ ਵਿਗਿਆਨੀ ਦੀ ਨੌਕਰੀ ਮਿਲ ਗਈ। 1922 ਪੰਜਾਬ ਯੂਨੀਵਰਸਟੀ ਤੋਂ ਡੀ ਐਸਸੀ ਦੀ ਡਿਗਰੀ ਹਾਸਲ ਕੀਤੀ।
1942 ਤੋਂ 1947 ਤਕ ਬੰਗਾਲ ਵਿਚ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਰਹੇ। ਫਿਰ ਉਹ ਜ਼ੁਆਲੋਜੀਕਲ ਸਰਵੇ ਆਫ ਇੰਡੀਆ ਦੇ ਆਖਰੀ ਪਲ ਤਕ ਡਾਇਰੈਕਟਰ ਰਹੇ।
ਉਨ੍ਹਾਂ ਨੇ ਭਾਰਤੀ ਤੇ ਹੋਰ ਰਸਾਲਿਆਂ ਵਿੱਚ 400 ਖੋਜ ਪੱਤਰ ਲਿਖੇ। ਭਾਰਤ ਵਿੱਚ ਨੈਸ਼ਨਲ ਪਾਰਕਾਂ ਦੇ ਸਥਾਪਤ ਕਰਨ ਤੇ ਆਰਥਿਕ ਮਹੱਤਤਾ ਵਾਲੀਆਂ ਮੱਛੀਆਂ ਪਾਲਣ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੂੰ 1944 ਵਿੱਚ ਜਾਯ ਗੋਬਿੰਦ ਮੈਮੋਰੀਅਲ ਮੈਡਲ, 1957 ਵਿਚ ਜਵਾਹਰ ਲਾਲ ਨਹਿਰੂ ਮੈਡਲ ਤੇ ਸਰ ਦੋਰਾਬ ਟਾਟਾ ਮਮੋਰੀਅਲ ਮੈਡਲ ਮਿਲੇ।ਭਾਰਤ ਤੇ ਮਲੇਸ਼ੀਆ ਵਿੱਚ ਮੱਛੀਆਂ ਦੀ ਵੰਡ ਨੂੰ ਦੱਸਣ ਲਈ ਉਨ੍ਹਾਂ Satpura Hypothesis ਨਾਂ ਦਾ ਸਿਧਾਂਤ ਪੇਸ਼ ਕੀਤਾ।
ਮੱਛੀਆਂ ਦੇ ਮਾਹਰ ਜਾਣੇ ਜਾਂਦੇ ਵਿਗਿਆਨੀ ਸੁੰਦਰ ਲਾਲ ਹੋਰਾ ਦਾ ਅੱਠ ਦਸੰਬਰ 1955 ਨੂੰ ਦੇਹਾਂਤ ਹੋ ਗਿਆ।