ਭਾਰਤੀ ਵਿਦਿਆਰਥੀਆਂ ਦੇ ਜਾਅਲੀ ਦਸਤਾਵੇਜ਼ਾਂ ਨੇ ਕੈਨੇਡਾ ਦੀ ਵਧਾਈ ਚਿੰਤਾ

Rajneet Kaur
4 Min Read

ਨਿਊਜ਼ ਡੈਸਕ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੂੰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਜਾਅਲੀ ਦਸਤਾਂਵੇਜਾ ਜ਼ਰੀਏ ਕੈਨੇਡਾ ‘ਚ ਪੜਾਈ ਕਰਨ ਭਾਰਤੀ ਵਿਦਿਆਰਥੀਆਂ ਸਮੇਤ ਕੁਝ ਲੋਕ ਯੂਨੀਵਰਸਿਟੀਆਂ ਜਾਂ ਕਾਲਜਾਂ ‘ਚ ਪੜਾਈ ਕਰਨ ਨਹੀਂ ਆਏ  ਸਗੋਂ  ਅਪਰਾਧਿਕ ਗਤੀਵਿਧੀਆਂ ਅਤੇ ਗਰੋਹ ‘ਚ ਸ਼ਾਮਲ ਸਨ।  ਸੀਬੀਐਸਏ ਨੇ ਦੱਸਿਆ ਕਿ ਜਾਅਲੀ ਸਵੀਕ੍ਰਿਤੀ ਪੱਤਰਾਂ ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ 300 ਵਿਦਿਆਰਥੀਆਂ ਦੀ ਜਾਂਚ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮਿਲ 10 ਲੋਕਾਂ ਦੀ ਪਛਾਣ ਕੀਤੀ ਗਈ ਹੈ।  ਸੀਬੀਐਸਏ ਦੇ ਬੁਲਾਰੇ ਗੁਇਲੋਮ ਬੇਰੂਬੇ ਨੇ ਕਿਹਾ ਕਿ ਏਜੰਸੀ ਉੱਚ ਜੋਖਮ ਵਾਲੇ ਮਾਮਲਿਆਂ ‘ਤੇ ਅੰਦਰੂਨੀ ਜਾਂਚ ਸਰੋਤਾਂ ‘ਤੇ ਧਿਆਨ ਕੇਂਦਰਤ ਕਰਨਾ ਜਾਰੀ ਰੱਖੇਗੀ, ਜਿਸ ਵਿੱਚ ਅਪਰਾਧਿਕਤਾ ਅਤੇ ਰਾਸ਼ਟਰੀ ਸੁਰੱਖਿਆ ਪ੍ਰਮੁੱਖ ਤਰਜੀਹਾਂ ਹਨ।

ਦਸ ਦਈਏ ਕਿ  ਇਹ ਜਾਣਕਾਰੀ ਪਿਛਲੇ ਮਹੀਨੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀ ਇੰਟੈਲੀਜੈਂਸ ਐਂਡ ਇਨਫੋਰਸਮੈਂਟ ਬ੍ਰਾਂਚ ਦੇ ਉਪ ਪ੍ਰਧਾਨ ਅੇਰੋਨ ਮੈਕਰੋਰੀ ਵਲੋਂ ਧੋਖਾਧੜੀ ਦੇ ਸ਼ਿਕਾਰ ਵਿਦਿਆਰਥੀ ਨਾਮਕ ਸਮੂਹ ਨੂੰ ਇਕ ਪੱਤਰ ‘ਚ ਦਿਤੀ ਗਈ ਹੈ। ਉਨ੍ਹਾਂ ਲਿਖਿਆ ਕਿ 2018 ‘ਚ CBSA ਸੰਗਠਿਤ ਅਪਰਾਧ ਸਮੂਹਾਂ ਦੀ ਜਾਂਚ ਕਰ ਰਿਹਾ ਸੀ ਤਾਂ ਉਦੋਂ ਸਾਹਮਣੇ ਆਇਆ ਕਿ ਜਿਹੜੇ ਵਿਦਿਆਰਥੀ ਪੜਨ ਆਏ ਹਨ ਉਹ ਕਾਲਜਾਂ ‘ਚ ਨਾ ਜਾ ਕੇ ਅਪਰਾਧਿਕਤਾ ਅਤੇ ਗੈਂਗਾਂ ‘ਚ ਸ਼ਾਮਿਲ ਹਨ।ਜਿਸਤੋਂ ਬਾਅਦ ਪੁਛਗਿਛ ਦਾ ਸਿਲਸਿਲਾ ਸ਼ੁਰੂ ਹੋਇਆ। ਜਿੰਨ੍ਹਾਂ ਦੇ ਆਧਾਰ ‘ਤੇ ਉਨ੍ਹਾਂ ਨੇ 2000 ਤੋਂ ਵਧ ਕੇਸਾਂ ਦੀ ਪਛਾਣ ਕੀਤੀ। ਜਿਥੇ ਵਿਦਿਆਰਥੀ ਵੀਜ਼ਾ ਹਾਸਲ ਕਰਨ ਲਈ ਜਾਅਲੀ ਦਸਤਾਵੇਜਾ ਦੀ ਵਰਤੋਂ ਕੀਤੀ ਜਾ ਸਕਦੀ ਹੈ।ਇਮੀਗ੍ਰੇਸ਼ਨ ,ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਸਹਿਯੋਗ ਨਾਲ ਉਨ੍ਹਾਂ ਮਾਮਲਿਆਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਚਿੰਤਾ ਦੇ ਲਗਭਗ 300 ਮਾਮਲਿਆਂ ਤਕ ਸੀਮਿਤ ਕਰ ਦਿਤਾ ਗਿਆ ਹੈ।

ਏਜੰਸੀ ਦੇ ਬੁਲਾਰੇ ਬੇਰੂਬੇ ਨੇ ਦੱਸਿਆ ਕਿ ਅਪਰਾਧ ਦੇ ਸਬੰਧਾਂ ਦਾ ਪਰਦਾਫਾਸ਼ ਕਰਨਾ ਏਜੰਸੀ ਲਈ ਤਰਜੀਹ ਹੈ। CBSA ਦੀ ਪੈਸੀਫਿਕ ਰੀਜਨ ਟੀਮ ਨੇ ਹਾਲ ਹੀ ਵਿੱਚ ਬ੍ਰਿਜੇਸ਼ ਮਿਸ਼ਰਾ, ਇੱਕ ਭਾਰਤੀ ਸਿੱਖਿਆ ਏਜੰਟ ਦੀ ਜਾਂਚ ਕੀਤੀ, ਜਿਸਨੇ ਕਥਿਤ ਤੌਰ ‘ਤੇ ਜਾਅਲੀ ਕੈਨੇਡੀਅਨ ਕਾਲਜ ਦਾਖਲਾ ਪੱਤਰਾਂ ਦੇ ਘੁਟਾਲੇ ਵਿੱਚ ਭੂਮਿਕਾ ਨਿਭਾਈ ਸੀ। ਜਿਸਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਹੈ।

ਉਧਰ ਭਾਰਤ ਦੇ ਕਈ ਸਾਬਕਾ ਅਮਤਰਰਾਸ਼ਟਰੀ ਵਿਦਿਆਰਥੀਆਂ ਨੂੰ ਮੁਖ ਤੌਰ ‘ਤੇ ਪੰਜਾਬ ਏਜੰਟਾਂ ਦੁਆਰਾ ਤਿਆਰ ਕੀਤੇ ਜਾਅਲੀ ਦਸਤਵੇਜ਼ਾਂ ਦੇ ਆਧਾਰ ‘ਤੇ ਸਟਡੀ ਪਰਮਿਟ ਪ੍ਰਾਪਤ ਕੀਤੇ ਜਾਣ ਕਾਰਨ ਕੈਨੇਡਾਂ ਤੋਂ ਸੰਭਾਵੀ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਿਆ ਹੈ।ਦੇਸ਼ ਨਿਕਾਲਾ ਦਾ ਸਾਹਮਣਾ ਕਰ ਰਹੇ ਸਤ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਅਮਤਰਿਮ ਰਾਹਤ ਦਿਤੀ ਹੈ ਅਤੇ ਤਿੰਨ ਸਾਲਾਂ ਦੇ ਵਰਕ ਪਰਮਿਟ ਵੀ ਦਿਤੇ ਹਨ।ਇਕ ਇਮੀਗ੍ਰੇਸ਼ਨ ਵਕੀਲ ਦੇ ਅਨੁਸਾਰ ਘੱਟੋ ਘੱਟ ਇਕ ਜੋ ਆਪਣੀ ਮਰਜ਼ੀ ਨਾਲ ਦੇਸ਼ ਗਿਆ ਸੀ,ਵਾਪਿਸ ਪਰਤਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦਸ ਦਈਏ ਕਿ ਜਾਅਲੀ ਦਸਤਾਵੇਜ਼ਾਂ ਦੇ ਪਿਛੇ ਕਥਿਤ ਤੌਰ ‘ਤੇ ਇਕ ਏਜੰਟ ਜਲੰਧਰ ਸਥਿਤ ਕਾਉਂਸਲੰਿਗ ਫਰਮ ਈਐਮਐਸਏ ਅੇਜੂਕੇਸ਼ਨ ਐਂਡ ਮਾਈਗ੍ਰੇਸ਼ਨ ਸਰਵੀਸਿਜ਼ ਆਸਟਰੇਲੀਆ ਦੇ ਬ੍ਰਿਜੇਸ਼ ਮਿਸ਼ਰਾ ਨੂੰ ਜੂਨ ‘ਚ ਕੈਨੇਡੀਅਨਅਧਿਕਾਰੀਆਂ ਦੁਆਰਾ ਹਿਰਾਸਤ ‘ਚ ਲਿਆ ਗਿਆ ਸੀ ਅਤੇ ਉਸ ‘ਤੇ ਦੋਸ਼ ਲਗਾਏ ਗਏ ਸਨ।ਮਿਸ਼ਰਾ BC ‘ਚ ਇਕ ਨਜ਼ਰਬੰਦੀ ਕੇਂਦਰ ‘ਚ ਹੈ।

CBSA  ਜਾਂਚ ‘ਚ ਇਹ ਪਾਇਆ ਗਿਆ ਹੈ ਕਿ ਗੈਂਗਸਟਰ ਸਤਿੰਦਰਜੀਤ ਸਿੰਘ ਜਿਸ ਨੂੰ ਗੋਲਡੀ ਬਰਾੜ ਵਜੋਂ ਜਾਣਿਆ ਜਾਂਦਾ ਹੈ ਉਹ ਕੈਨੇਡਾ ‘ਚ 2017 ‘ਚ ਵਿਿਦਆਰਥੀ ਵਜੋਂ ਆਇਆ ਸੀ।ਜਿਸਨੇ ਸਿਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment