ਚੰਡੀਗੜ੍ਹ: ਕੋਰੋਨਾ ਸੰਕਟ ਦੌਰਾਨ ਵਿਦੇਸ਼ਾਂ ਤੋਂ ਪਰਤੇ ਹਜ਼ਾਰਾਂ ਲੋਕਾਂ ਨੇ ਠੀਕ ਜਾਣਕਾਰੀ ਨਹੀਂ ਦਿੱਤੀ। ਬਿਊਰੋ ਆਫ ਇਮੀਗ੍ਰੇਸ਼ਨ ਵਿੱਚ ਕਿਸੇ ਨੇ ਆਪਣੇ ਆਧਾਰ ਕਾਰਡ ਦਾ ਨੰਬਰ ਗਲਤ ਦੱਸਿਆ ਤਾਂ ਕਿਸੇ ਨੇ ਆਪਣੇ ਪਾਸਪੋਰਟ ਦਾ ਨੰਬਰ ਗਲਤ ਦੱਸ ਦਿੱਤਾ, ਇਸ ਤੋਂ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਨੂੰ ਲੱਭਣ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਰਿਆਣਾ ਅਤੇ ਪੰਜਾਬ ਦੇ ਅਜਿਹੇ ਲਗਭਗ 7000 ਲੋਕਾਂ ਦੀ ਡਿਟੇਲ ਦੇਖੀ ਜਾ ਚੁੱਕੀ ਹੈ, ਜੋ ਗਲਤ ਜਾਣਕਾਰੀ ਦੇ ਰਹੇ ਸਨ।
ਰਿਜਨਲ ਪਾਸਪੋਰਟ ਦਫਤਰ ਚੰਡੀਗੜ੍ਹ ਵਿੱਚ ਇਨ੍ਹਾਂ ਦਾ ਰਿਕਾਰਡ ਦੋਵੇਂ ਸੂਬਿਆਂ ਦੀ ਪੁਲਿਸ ਨੇ ਚੈੱਕ ਕੀਤਾ ਹੈ, ਜਿਸ ਵਿੱਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਹੁਣ ਇਨ੍ਹਾਂ ਲੋਕਾਂ ‘ਤੇ ਐਫਆਈਆਰ ਹੋਵੇਗੀ ਨਾਲ ਹੀ ਇਨ੍ਹਾਂ ਦੇ ਪਾਸਪੋਰਟ ਵੀ ਰੱਦ ਕੀਤੇ ਜਾਣਗੇ।
ਹਰ ਰੋਜ਼ ਦੋ ਦਰਜਨ ਤੋਂ ਜ਼ਿਆਦਾ ਅਜਿਹੇ ਮਾਮਲਿਆਂ ਦੀ ਜਾਂਚ ਕਰਨ ਲਈ ਪੁਲਿਸ ਪਾਸਪੋਰਟ ਦਫ਼ਤਰ ਪਹੁੰਚ ਰਹੀ ਹੈ, ਪੂਰੀ ਜਾਣਕਾਰੀ ਦਫ਼ਤਰ ਤੋਂ ਉਪਲੱਬਧ ਕਰਾਈ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਰਿਜਨਲ ਪਾਸਪੋਰਟ ਦਫਤਰ ਚੰਡੀਗੜ੍ਹ ਵਿੱਚ ਆਉਣ ਵਾਲੇ ਪੁਲਿਸ ਕਰਮੀਆਂ ਦੇ ਕੋਲ ਪਹਿਲਾਂ ਹੀ ਸਣੇ ਦੀ ਕਮੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਸੂਬਿਆਂ ਵਿੱਚ ਸੁਰੱਖਿਆ ਵਿਵਸਥਾ ਵੀ ਸੰਭਾਲਨੀ ਹੈ। ਪੰਜਾਬ-ਹਰਿਆਣਾ ਵਿੱਚ ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿੱਚ ਦੱਸੀ ਜਾ ਰਹੀ ਹੈ। ਜਦੋਂ ਇਹ ਵਿਦੇਸ਼ ਵਲੋਂ ਪਰਤੇ ਅਤੇ ਇਨ੍ਹਾਂ ਤੋਂ ਪੂਰੀ ਜਾਣਕਾਰੀ ਦਾ ਪਤਾ ਲਗਾਉਣਾ ਚਾਹਿਆ ਤਾਂ ਜਾਂਚ ਤੋਂ ਬਚ ਲਈ ਕਾਫ਼ੀ ਲੋਕਾਂ ਨੇ ਆਪਣੇ ਪਤੇ, ਆਧਾਰ ਕਾਰਡ ਨੰਬਰ ਅਤੇ ਪਾਸਪੋਰਟ ਨੰਬਰ ਗਲਤ ਦੱਸ ਦਿੱਤੇ। ਜਿਸ ਕਾਰਨ ਇਸ ਲੋਕਾਂ ਨੂੰ ਟਰੇਸ ਕਰਨ ਵਿੱਚ ਭਾਰੀ ਪਰੇਸ਼ਾਨੀ ਹੋਈ।
ਰਿਜਨਲ ਦਫਤਰ ਚੰਡੀਗੜ੍ਹ ਦੇ ਪਾਸਪੋਰਟ ਅਧਿਕਾਰੀ ਸ਼ਿਵਾਂਸ ਕਵਿਰਾਜ ਨੇ ਕਿਹਾ ਕਿ ਪਾਸਪੋਰਟ ਦਫ਼ਤਰ ਵਿੱਚ ਅਜਿਹੇ ਲਗਭਗ ਸੱਤ ਹਜਾਰ ਕੇਸਾਂ ਦੀ ਜਾਂਚ ਹੋ ਚੁੱਕੀ ਹੈ। ਇਹ ਅੰਕੜਾ ਸੱਤ ਹਜਾਰ ਤੋਂ ਵੱਧ ਵੀ ਸਕਦਾ ਹੈ ਕਿਉਂਕਿ ਲਗਭਗ ਦੋ ਦਰਜਨ ਤੋਂ ਜ਼ਿਆਦਾ ਫਾਈਲਾਂ ਦੀ ਰੋਜਾਨਾ ਜਾਂਚ ਕੀਤੀ ਜਾ ਰਹੀ ਹੈ।