ਮੁੰਬਈ: ਫੇਸਬੁਕ ਮੁਕੇਸ਼ ਅੰਬਾਨੀ ਦੀ ਜਿਓ ਵਿੱਚ 43,574 ਕਰੋਡ਼ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਿਵੇਸ਼ ਤੋਂ ਬਾਅਦ ਜਿਓ ਵਿੱਚ ਫੇਸਬੁਕ ਦੀ ਹਿੱਸੇਦਾਰੀ 9.99 % ਹੋ ਜਾਵੇਗੀ। ਭਾਰਤੀ ਤਕਨੀਕੀ ਸੈਕਟਰ ਵਿੱਚ ਇਹ ਸਭ ਤੋਂ ਵੱਡਾ ਐਫਡੀਆਈ ਹੈ। ਦੋਵੇਂ ਕੰਪਨੀਆਂ ਦੇ ਵਿੱਚ ਇਸ ਡੀਲ ਤੋਂ ਬਾਅਦ ਜਿਓ ਕੋਵੈਲਿਊਏਸ਼ਨ 4.62 ਲੱਖ ਕਰੋਡ਼ ਰੁਪਏ ਦਾ ਹੋਵੇ ਜਾਵੇਗਾ।
ਇਸ ਸਬੰਧੀ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ ਕਿ ਇਸ ਸਮੇਂ ਦੁਨੀਆ ਵਿਚ ਬਹੁਤ ਕੁਝ ਚੱਲ ਰਿਹਾ ਹੈ, ਪਰ ਮੈਂ ਭਾਰਤ ਵਿਚ ਆਪਣੇ ਕੰਮ ਬਾਰੇ ਇਕ ਅਪਡੇਟ ਸਾਂਝੀ ਕਰਨਾ ਚਾਹੁੰਦਾ ਹਾਂ। ਫੇਸਬੁੱਕ ਜੀਓ ਪਲੇਟਫਾਰਮਸ ਨਾਲ ਨੇੜਿਓਂ ਕੰਮ ਕਰ ਰਹੀ ਹੈ। ਅਸੀਂ ਵਿੱਤੀ ਨਿਵੇਸ਼ ਕਰ ਰਹੇ ਹਾਂ ਅਤੇ ਇਸ ਤੋਂ ਇਲਾਵਾ, ਅਸੀਂ ਕੁਝ ਵੱਡੇ ਪ੍ਰਾਜੈਕਟਾਂ ‘ਤੇ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ, ਜੋ ਪੂਰੇ ਭਾਰਤ ਦੇ ਲੋਕਾਂ ਨੂੰ ਵਪਾਰ ਦੇ ਨਵੇਂ ਮੌਕੇ ਪ੍ਰਦਾਨ ਕਰਨਗੇ।
ਮਾਰਕ ਜ਼ੁਕਰਬਰਗ ਨੇ ਕਿਹਾ, ਮੈਂ ਮੁਕੇਸ਼ ਅੰਬਾਨੀ ਅਤੇ ਸਮੁੱਚੀ ਜੀਓ ਟੀਮ ਨੂੰ ਉਨ੍ਹਾਂ ਦੀ ਭਾਈਵਾਲੀ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ. ਮੈਂ ਨਵੀਂ ਡੀਲ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।