ਫੇਸਬੁੱਕ ਵੱਲੋਂ ਇਸ ਸਾਲ 5.4 ਅਰਬ ਫਰਜ਼ੀ ਖਾਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਤੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਕਿ ਅਫਵਾਹਾਂ ਤੇ ਤੱਥਾਂ ਨੂੰ ਤੋਡ਼ – ਮਰੋੜ ਕੇ ਪੇਸ਼ ਕੀਤੇ ਜਾਣ ਵਾਲਿਆਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਫੇਸਬੁੱਕ ਨੇ ਕਿਹਾ ਹੈ ਕਿ ਅਸੀ ਝੂਠ ਤੇ ਨਫਤ ਫੈਲਾਉਣ ਵਾਲੇ ਅਕਾਊਂਟਸ ਦੀ ਪਹਿਚਾਣ ਕਰ ਉਨ੍ਹਾਂ ਨੂੰ ਬਲਾਕ ਕਰਨ ਦੀ ਆਪਣੀ ਕੁਸ਼ਲਤਾ ਨੂੰ ਬਿਹਤਰ ਕਰ ਰਹੇ ਹਾਂ।
ਸੋਸ਼ਲ ਮੀਡਿਆ ਪਲੇਟਫਾਰਮ ਨੇ ਕਿਹਾ ਕਿ ਹਰ ਰੋਜ਼ ਅਸੀ ਇਸ ਤਰੀਕੇ ਜ਼ਰੀਏ ਲੱਖਾਂ ਫੇਕ ਅਕਾਊਂਟਸ ਦੀ ਪਹਿਚਾਣ ਕਰਦੇ ਹਾਂ। ਫੇਸਬੁੱਕ ਦਾ ਮੰਨਣਾ ਹੈ ਕਿ ਫੇਕ ਅਕਾਉਂਟਸ ਦੇ ਜ਼ਰੀਏ ਕੋਈ ਵਿਅਕਤੀ ਅਜਿਹਾ ਹੋਣ ਦਾ ਦਿਖਾਵਾ ਕਰਦਾ ਹੈ ਜੋ ਅਸਲ ਵਿੱਚ ਹੈ ਹੀ ਨਹੀਂ।
ਨੈੱਟਵਰਕ ਵਲੋਂ ਕਿਹਾ ਗਿਆ ਹੈ ਕਿ ਉਹ ਸਮਾਜਿਕ ਅਤੇ ਸਿਆਸੀ ਏਜੰਡੇ ਲਈ ਲੋਕਾਂ ਨੂੰ ਧੋਖੇ ਵਿੱਚ ਰੱਖਣ ਵਾਲੇ ਖਾਤਿਆਂ ਦੀ ਪਹਿਚਾਣ ਤੇ ਉਨ੍ਹਾਂ ਨੂੰ ਬੰਦ ਕਰਨ ‘ਤੇ ਜ਼ਿਆਦਾ ਧਿਆਨ ਦੇ ਰਹੇ ਹਾਂ।
ਡਿਟੇਲ ਮੰਗਣ ਦੇ ਮਾਮਲੇ ‘ਚ ਅਮਰੀਕਾ ਅੱਗੇ
ਸਰਕਾਰਾਂ ਵਲੋਂ ਯੂਜ਼ਰਸ ਦੇ ਖਾਤਿਆਂ ਦੀ ਜਾਣਕਾਰੀ ਮੰਗਣ ‘ਤੇ ਵੀ ਇਸ ਰਿਪੋਰਟ ਵਿੱਚ ਚਰਚਾ ਕੀਤੀ ਗਈ ਹੈ। ਅਮਰੀਕਾ ਤੋਂ ਸਭ ਤੋਂ ਜ਼ਿਆਦਾ ਯੂਜ਼ਰਸ ਦੀ ਜਾਣਕਾਰੀ ਮੰਗੀ ਗਈ ਹੈ ਜਿਸ ਤੋਂ ਬਾਅਦ ਭਾਰਤ, ਬ੍ਰਿਟੇਨ, ਜਰਮਨੀ ਤੇ ਫ਼ਰਾਂਸ ਦਾ ਨੰਬਰ ਆਉਂਦਾ ਹੈ। ਅਮਰੀਕਾ ਨੇ ਇਸ ਵਾਰੇ 50,741 ਅਰਜ਼ੀਆਂ ਭੇਜੀਆਂ ਹਨ ਜਿਸ ਵਿੱਚ 82,461 ਖਾਤਿਆਂ ਦੀ ਜਾਣਕਾਰੀ ਮੰਗੀ ਗਈ ਹੈ।