ਇੱਕ ਵਾਰ ਫਿਰ ਡਾਊਨ ਹੋਏ Whatsapp, Instagram ਤੇ Facebook, ਕੰਪਨੀ ਨੇ ਜਾਰੀ ਕੀਤਾ ਬਿਆਨ

TeamGlobalPunjab
1 Min Read

ਨਿਊਜ਼ ਡੈਸਕ: ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਤੇ ਫੇਸਬੁੱਕ ਇਕ ਹਫ਼ਤੇ ‘ਚ ਦੂਸਰੀ ਵਾਰ ਡਾਊਨ ਹੋ ਗਏ। ਸਰਵਰ ਡਾਊਨ ਹੋਣ ਕਾਰਨ ਲੋਕਾਂ ਨੂੰ ਫਿਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਹੁਣ ਇਹ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ ਪਰੇਸ਼ਾਨੀ ਲਈ ਮੁਆਫ਼ੀ ਮੰਗੀ ਹੈ।

ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ (3 ਤੋਂ 4 ਅਕਤੂਬਰ ਵਿਚਕਾਰ) ਨੂੰ ਵੀ ਇੰਸਟਾਗ੍ਰਾਮ, ਫੇਸਬੁੱਕ ਤੇ ਵ੍ਹਟਸਐਪ ਦੇ ਸਰਵਰ ਲਗਭਗ 7 ਘੰਟੇ ਡਾਊਨ ਰਹੇ ਸਨ।

ਇਨ੍ਹਾਂ ਦੋਵਾਂ ਹੀ ਐਪਸ ਨੇ ਬਿਆਨ ਜਾਰੀ ਕਰ ਕੇ ਯੂਜ਼ਰਜ਼ ਤੋਂ ਮਾਫ਼ੀ ਮੰਗੀ ਹੈ ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Share This Article
Leave a Comment