ਵਾਸ਼ਿੰਗਟਨ : ਮੁੰਬਈ ਅੱਤਵਾਦੀ ਹਮਲੇ ਦੇ ਮਾਮਲੇ ‘ਚ ਅਮਰੀਕਾ ਦੀ ਫੈਡਰਲ ਅਦਾਲਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਹਵਾਲਗੀ ‘ਤੇ 24 ਜੂਨ ਨੂੰ ਸੁਣਵਾਈ ਕਰੇਗੀ। ਲਾਸ ਏਂਜਲਸ ਦੀ ਫੈਡਰਲ ਅਦਾਲਤ ‘ਚ ਹੋਣ ਵਾਲੀ ਇਸ ਸੁਣਵਾਈ ਦੇ ਲਈ ਭਾਰਤ ਤੋਂ ਅਧਿਕਾਰੀਆਂ ਦਾ ਇੱਕ ਦਲ ਅਮਰੀਕਾ ਪਹੁੰਚ ਚੁੱਕਿਆ ਹੈ।
ਦੱਸ ਦੇਈਏ ਕਿ ਅਮਰੀਕਾ ਨੇ ਅਦਾਲਤ ਵਿਚ ਹਵਾਲਗੀ ਸਬੰਧੀ ਮੰਗ ਦੇ ਪੱਖ ਵਿਚ ਭਾਰਤ ਦੇ ਸਮਰਥਨ ਦਾ ਐਲਾਨ ਕੀਤਾ ਹੈ। ਰਾਣਾ 2008 ਦੇ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਾਮਲ ਹੋਣ ਦੇ ਮਾਮਲੇ ਵਿਚ ਭਾਰਤ ‘ਚ ਲੋੜੀਂਦਾ ਹੈ। ਉਹ ਲਸ਼ਕਰ ਏ ਤਾਇਬਾ ਦੇ ਅੱਤਵਾਦੀ ਡੇਵਿਡ ਕੋਲਮੈਨ ਹੇਡਲੀ ਦਾ ਬਚਪਨ ਦਾ ਦੋਸਤ ਹੈ।
ਭਾਰਤ ਦੀ ਅਪੀਲ ’ਤੇ ਰਾਣਾ ਨੂੰ ਮੁੰਬਈ ਅੱਤਵਾਦੀ ਹਮਲੇ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਲਾਸ ਏਂਜਲਸ ਵਿਚ ਦਸ ਜੂਨ, 2020 ਨੂੰ ਮੁੜ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨੀ ਮੁਲ ਦਾ 60 ਸਾਲਾ ਅਮਰੀਕੀ ਨਾਗਰਿਕ ਹੇਡਲੀ 2008 ਦੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ‘ਚ ਸ਼ਾਮਲ ਸੀ। ਉਹ ਮਾਮਲੇ ਵਿਚ ਗਵਾਹ ਬਣ ਕੇ ਅਮਰੀਕਾ ਵਿਚ 35 ਸਾਲ ਜੇਲ੍ਹ ਕੱਟ ਰਿਹਾ ਹੈ।