ਮੋਗਾਦਿਸ਼ੂ: ਸੋਮਾਲੀਆ ਵਿੱਚ ਇੱਕ ਵੋਟਿੰਗ ਕੇਂਦਰ ਵਿੱਚ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਇੱਕ ਮਹਿਲਾ ਸੰਸਦ ਮੈਂਬਰ ਸਮੇਤ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਮਲਾ ਬੁੱਧਵਾਰ ਦੇਰ ਰਾਤ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਹੀਰਾਨ ਖੇਤਰ ਦੇ ਬੇਲੇਦਵੀਏਨ ਕਸਬੇ ਵਿੱਚ ਹੋਇਆ।
ਮਰਨ ਵਾਲਿਆਂ ਵਿੱਚ ਵਿਰੋਧੀ ਧਿਰ ਦਾ ਸੰਸਦ ਮੈਂਬਰ ਅਮੀਨ ਮੁਹੰਮਦ ਅਬਦੀ ਵੀ ਸੀ, ਜੋ ਸਰਕਾਰ ਦਾ ਇੱਕ ਸਪੱਸ਼ਟ ਆਲੋਚਕ ਮੰਨਿਆ ਜਾਂਦਾ ਹੈ, ਜੋ ਨੈਸ਼ਨਲ ਅਸੈਂਬਲੀ ਵਿੱਚ ਆਪਣੀ ਸੀਟ ਲਈ ਚੋਣ ਪ੍ਰਚਾਰ ਕਰ ਰਿਹਾ ਸੀ। ਸੋਮਾਲੀਆ ਦੇ ਹਿਰਸ਼ਾਬੇਲੇ ਸੂਬੇ ਦੇ ਗਵਰਨਰ ਅਲੀ ਗੁਡਲਾਵੇ ਨੇ ਕਿਹਾ ਕਿ ਸੋਮਾਲੀ ਬਾਗੀ ਸਮੂਹ ਅਲ-ਸ਼ਬਾਬ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਇਸ ਹਮਲੇ ‘ਚ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਜ਼ਿਆਦਾਤਰ ਆਮ ਨਾਗਰਿਕ ਸਨ। ਉਨ੍ਹਾਂ ਕਿਹਾ ਕਿ 108 ਹੋਰ ਜ਼ਖ਼ਮੀ ਵੀ ਹੋਏ ਹਨ। ਜਾਣਕਾਰੀ ਮੁਤਾਬਕ ਪਹਿਲਾ ਆਤਮਘਾਤੀ ਹਮਲਾ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਪਹਿਲੇ ਧਮਾਕੇ ਤੋਂ ਬਾਅਦ ਜਦੋਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਦੂਜਾ ਹਮਲਾ ਕਾਰ ‘ਚ ਰੱਖੇ ਵਿਸਫੋਟਕ ਨਾਲ ਕੀਤਾ ਗਿਆ।