ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵਿਚਾਲੇ ਹਾਲੇ ਸਿਆਸੀ ਤਣਾਅ ਠੰਡਾ ਨਹੀਂ ਹੋਇਆ ਕਿ ਹੁਣ ਇਸ ਮੈਦਾਨ ਵਿੱਚ ਸਾਬਕਾ ਕਰਨਲ ਜੇਜੇ ਸਿੰਘ ਵੀ ਆ ਗਏ ਹਨ। ਜੇ.ਜੇ. ਸਿੰਘ ਨੇ ਟਵੀਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭੜਾਸ ਕੱਢੀ ਹੈ। ਜੇ.ਜੇ. ਸਿੰਘ ਨੇ ਕਿਹਾ ਕਿ ਮੈਂ ਤਾਂ ਸਿਰਫ਼ ਮਾਮੂਲੀ ਚੋਣ ਹੀ ਹਾਰਿਆ ਹਾਂ ਪਰ ਤੁਸੀਂ ਤਾਂ ਜ਼ਮੀਰ ਹਾਰ ਚੁੱਕੇ ਹੋ।
ਮੈਂ ਤਾਂ ਇਕ ਮਾਮੂਲੀ ਜਹੀ ਚੋਣ ਹਾਰਿਆਂ ਹਾਂ,ਪਰ ਤੂਸੀ ਜ਼ਮੀਰ ਹਾਰ ਚੁੱਕੇ ਹੋ।3/3 @capt_amarinder @sherryontopp @ZeePunjabHH @punjabkesari @JagbaniOnline @officeofssbadal @HTPunjab
— General JJ Singh (@GenJJSingh) April 28, 2021
ਉਨ੍ਹਾਂ ਕਿਹਾ ਕਿ, ‘ਵਿਧਾਨ ਸਭਾ ਚੋਣ ਫ਼ਿਕਸ ਮੈਚ ਸੀ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਸਮਾਂ ਬਦਲਦਾ ਰਹਿੰਦਾ ਹੈ, ਭੁੱਲੋ ਨਾ ਕਦੇ ਤੁਸੀਂ ਵੀ ਪਟਿਆਲੇ ਤੋਂ ਚੋਣ ਹਾਰੇ ਸੀ।’
2017 ਵਿਧਾਨ ਸਭਾ ਚੋਣ( ਪਟਿਆਲਾ ਅਤੇ ਲੰਮੀ) ਫ਼ਿਕਸ ਮੈਚ ਸੀ, ਇਹ ਗੱਲ ਕਿਸੇ ਤੋਂ ਲੂਕੀ ਨਹੀਂ ਹੈ। ਸਮਾਂ ਬਦਲਦਾ ਰਹਿੰਦਾ ਹੈ, ਭੁੱਲੋ ਨਾਂ ਕਦੇ ਤੂਸੀ ਵੀ ਪਟਿਆਲ਼ੇ ਤੋਂ ਜ਼ਮਾਨਤ ਜ਼ਬਤ ਕਰਾਈ ਹੈ।2/3 @capt_amarinder @sherryontopp @HTPunjab @punjabkesari @JagbaniOnline @ZeePunjabHH
— General JJ Singh (@GenJJSingh) April 28, 2021
ਜਨਰਲ ਜੇਜੇ ਸਿੰਘ ਨੇ ਕੈਪਟਨ ਨੂੰ ਕਿਹਾ, ‘ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ, ਤੁਸੀਂ ਬਾਦਲਾਂ ਨਾਲ਼ ਘਿਓ ਖਿਚੜੀ ਹੋ । 2017 ਦੀਆਂ ਚੋਣਾਂ ਵਿੱਚ ਬਾਦਲਾਂ ਨੇ ਸਾਜ਼ਸ਼ ਤਹਿਤ ਤੁਹਾਡੀ ਮਦਦ ਕੀਤੀ , ਜਿਸਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲ਼ੀ ਕਾਂਡ ਵਿੱਚ ਕਾਰਵਾਈ ਨਾਂ ਕਰ ਕੇ ਚੁਕਾ ਰਹੇ ਹੋ।
ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ, ਤੂਸੀ ਬਾਦਲਾਂ ਨਾਲ਼ ਘਿਓ ਖਿਚੜੀ ਹੋ । 2017 ਦੀਆਂ ਚੋਣਾਂ ਵਿੱਚ ਬਾਦਲਾਂ ਨੇ ਸਾਜ਼ਸ਼ ਤਹਿਤ , ਤੁਹਾਡੀ ਮਦਦ ਕੀਤੀ , ਜਿਸਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲ਼ੀ ਕਾਂਡ ਵਿੱਚ ਕਾਰਵਾਈ ਨਾਂ ਕਰ ਕੇ ਚੂਕਾਂ ਰਹੇ ਹੋ 1/3@capt_amarinder @ZeePunjabHH @sherryontopp @HTPunjab
— General JJ Singh (@GenJJSingh) April 28, 2021
ਦਰਅਸਲ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਜਨਰਲ ਜੇਜੇ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜੇਕਰ ਆਪਣੇ ਆਪ ਵਿੱਚ ਜ਼ਿਆਦਾ ਹੀ ਵੱਡਾ ਲੀਡਰ ਬਣ ਰਿਹਾ ਤਾਂ ਉਹ ਮੇਰੇ ਖ਼ਿਲਾਫ਼ ਪਟਿਆਲਾ ਤੋਂ ਚੋਣ ਲੜ ਕੇ ਦਿਖਾਉਣ। ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਵੀ ਉਹੀ ਹਾਲ ਹੋਵੇਗਾ ਜੋ ਜਨਰਲ ਜੇਜੇ ਸਿੰਘ ਦਾ ਹੋਇਆ ਸੀ। ਕੈਪਟਨ ਦੇ ਇਸ ਬਿਆਨ ਮਗਰੋਂ ਹੁਣ ਜੇਜੇ ਸਿੰਘ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਭੜਾਸ ਕੱਢੀ ਹੈ।