ਅੰਮ੍ਰਿਤਸਰ: ਸਰਬੱਤ ਖ਼ਾਲਸਾ ਵੱਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋ ਬਣਾਈ ਗਈ ਅਕਾਲ ਯੂਥ ਜਥੇਬੰਦੀ ਦੀ ਸਥਾਪਨਾ ਹੋ ਗਈ ਹੈ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਕਰ ਦਿੱਤੀ ਗਈ। ਇਸ ਜਥੇਬੰਦੀ ਦੀ ਅਗਵਾਈ ਪੰਜ ਮੈਂਬਰੀ ਸੁਪਰੀਮ ਕੌਂਸਲ ਕਰੇਗੀ। ਅੱਜ ਸਥਾਪਨਾ ਮੌਕੇ ਵੱਖ-ਵੱਖ ਪਿੰਡਾਂ ਤੋਂ 500 ਦੇ ਕਰੀਬ ਸਿੱਖ ਨੌਜਵਾਨ ਅੰਮ੍ਰਿਤਸਰ ਪਹੁੰਚੇ ਸਨ।
ਇਸ ਸਬੰਧੀ ਜਾਣਕਰੀ ਦਿੰਦੇ ਹੋਏ ਜਗਤਾਰ ਹਵਾਰਾ ਦੇ ਮੁੱਖ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਜਥੇਬੰਦੀ ਦੀ ਖਾਸਿਅਤ ਇਹ ਹੈ ਕਿ ਇਸ ਨੂੰ ਕੋਈ ਇੱਕ ਪ੍ਰਧਾਨ ਨਹੀਂ ਚਲਾਏਗਾ। ਇਸ ਲਈ 5 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਜਿਨ੍ਹਾਂ ਵਿਚ ਜਸਵਿੰਦਰ ਸਿੰਘ ਰਾਜਪੁਰਾ, ਰਾਜਨਦੀਪ ਸਿੰਘ ਡੀਡੀਟੀ, ਸਤਵੰਤ ਸਿੰਘ ਪੱਟੀ, ਬਲਬੀਰ ਸਿੰਘ ਤਰਨਾ ਦਲ ਤੇ ਮਾਹਨ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਜਲਦ ਹੀ ਇਸ ਜਥੇਬੰਦੀ ਦਾ ਵਿਸਤਾਰ ਕੀਤਾ ਜਾਵੇਗਾ ਤੇ ਇਸ ਨੂੰ ਜ਼ਿਲ੍ਹਾ ਪੱਧਰ ‘ਤੇ ਲਿਆਂਦਾ ਜਾਵੇਗਾ। ਹਰ ਜ਼ਿਲ੍ਹਾ ‘ਚ ਅਕਾਲ ਯੂਥ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ।