ਐਲਨ ਮਸਕ ਨੇ ਟਰੰਪ ਦੇ ਟੈਕਸ ਅਤੇ ਖਰਚ ਬਿੱਲ ਨੂੰ ਦੱਸਿਆ ਘਿਣਾਉਣਾ

Global Team
3 Min Read

ਵਾਸ਼ਿੰਗਟਨ: ਅਮਰੀਕੀ ਤਕਨੀਕੀ ਅਰਬਪਤੀ ਐਲਨ ਮਸਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਟੈਕਸ ਕਟੌਤੀਆਂ ਅਤੇ ਖਰਚ ਬਿੱਲ ਦੀ ਆਲੋਚਨਾ ਕੀਤੀ ਹੈ। ਇਸਨੂੰ ਘਿਣਾਉਣਾ ਕਿਹਾ ਅਤੇ ਕਿਹਾ ਕਿ ਉਹ ਇਸਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ ਹਨ। ਮਸਕ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਸਨੇ ਹਾਲ ਹੀ ਵਿੱਚ ਟਰੰਪ ਦੇ ਮੁੱਖ ਸਲਾਹਕਾਰ ਵਜੋਂ ਆਪਣੀ ਭੂਮਿਕਾ ਖਤਮ ਕੀਤੀ ਹੈ।

ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ਦੀ ਪੋਸਟ ‘ਚ ਲਿਖਿਆ ਕਿ ਮੈਨੂੰ ਮਾਫ਼ ਕਰਨਾ, ਪਰ ਮੈਂ ਇਸਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਇਹ ਵੱਡਾ, ਬਹੁਤ ਜ਼ਿਆਦਾ ਮਹਿੰਗਾ ਅਤੇ ਬੇਤੁਕਾ ਬਿੱਲ ਘਿਣਾਉਣਾ ਹੈ। ਜੋ ਲੋਕ ਇਸਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਸਨੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਗਲਤ ਕੀਤਾ ਹੈ। ਮਸਕ ਨੇ ਇਸ ਬਿੱਲ ਨੂੰ ਪੇਟੂਪੁਣਾ ਅਤੇ ਬੇਲੋੜੇ ਖਰਚਿਆਂ ਨਾਲ ਭਰਿਆ ਦੱਸਿਆ, ਜਿਸ ਨਾਲ ਉਸ ‘ਤੇ ਖਰਚਿਆਂ ਦਾ ਬੋਝ ਵਧੇਗਾ।

ਵਿਵਾਦ ਤੋਂ ਬਾਅਦ, ਵ੍ਹਾਈਟ ਹਾਊਸ ਨੇ ਬਿੱਲ ਦਾ ਬਚਾਅ ਕੀਤਾ ਅਤੇ ਟਰੰਪ ਪ੍ਰਸ਼ਾਸਨ ਨੇ ਮਸਕ ਦੀ ਆਲੋਚਨਾ ਦਾ ਜਵਾਬ ਦਿੱਤਾ ਹੈ। ਇਸ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਕਿਹਾ ਕਿ ਰਾਸ਼ਟਰਪਤੀ ਪਹਿਲਾਂ ਹੀ ਜਾਣਦੇ ਹਨ ਕਿ ਐਲਨ ਮਸਕ ਬਿੱਲ ਬਾਰੇ ਕੀ ਸੋਚਦੇ ਹਨ, ਅਤੇ ਇਹ ਉਨ੍ਹਾਂ ਦੀ ਰਾਏ ਨਹੀਂ ਬਦਲਦਾ। ਇਹ ਇੱਕ ਬਹੁਤ ਹੀ ਸੁੰਦਰ ਬਿੱਲ ਹੈ, ਅਤੇ ਰਾਸ਼ਟਰਪਤੀ ਇਸ ਦੇ ਨਾਲ ਖੜ੍ਹੇ ਹਨ। ਦੱਸ ਦੇਈਏ ਕਿ ਮਸਕ ਦਾ ਇਹ ਬਿਆਨ ਟਰੰਪ ਨਾਲ ਲੰਬੇ ਸਮੇਂ ਤੱਕ ਉਨ੍ਹਾਂ ਦੇ ਕਰੀਬੀ ਸਲਾਹਕਾਰਾਂ ਵਿੱਚੋਂ ਇੱਕ ਵਜੋਂ ਜੁੜੇ ਰਹਿਣ ਤੋਂ ਬਾਅਦ ਆਇਆ ਹੈ। ਮਸਕ ਨੇ ਹਾਲ ਹੀ ਵਿੱਚ ਟਰੰਪ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ, ਅਤੇ ਇਸ ਫੈਸਲੇ ਨਾਲ ਸਬੰਧਿਤ ਉਨ੍ਹਾਂ ਦੇ ਵਿਚਾਰਾਂ ਨੂੰ ਲੈ ਕੇ ਕਈ ਵਿਵਾਦ ਹੋਏ ਹਨ। ਇਸ ਦੇ ਨਾਲ ਹੀ, ਟਰੰਪ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਹਮੇਸ਼ਾ ਇਸ ਬਿੱਲ ਦਾ ਸਮਰਥਨ ਕੀਤਾ ਹੈ, ਇਸਨੂੰ ਇੱਕ ਵੱਡੇ ਆਰਥਿਕ ਸੁਧਾਰ ਵਜੋਂ ਪੇਸ਼ ਕੀਤਾ ਹੈ, ਜੋ ਅਮਰੀਕੀ ਲੋਕਾਂ ਲਈ ਲਾਭਦਾਇਕ ਸਾਬਿਤ ਹੋਵੇਗਾ।

Share This Article
Leave a Comment