ਐਲੀ ਮਾਂਗਟ ਦੇ ਪ੍ਰੇਮੀਆਂ ਲਈ ਆਈ ਖੁਸ਼ੀ ਦੀ ਖ਼ਬਰ, ਅਦਾਲਤ ਨੇ ਦਿੱਤਾ ਐਲੀ ਦੇ ਹੱਕ ਵੱਡਾ ਫੈਸਲਾ

TeamGlobalPunjab
1 Min Read

ਚੰਡੀਗੜ੍ਹ : ਦੋ ਪ੍ਰਸਿੱਧ ਪੰਜਾਬੀ ਕਲਾਕਾਰਾਂ ਐਲੀ ਮਾਂਗਟ ਅਤੇ ਰੰਮੀ ਰੰਧਾਵਾ ਵਿਚਕਾਰ ਬੀਤੇ ਦਿਨੀਂ ਸ਼ੁਰੂ ਹੋਇਆ ਵਿਵਾਦ ਇਸ ਕਦਰ ਵਧ ਗਿਆ ਸੀ ਕਿ ਐਲੀ ਮਾਂਗਟ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜ ਦਿੱਤਾ ਗਿਆ ਸੀ। ਪਰ ਹੁਣ ਐਲੀ ਮਾਂਗਟ ਨਾਲ ਸਬੰਧਤ ਇੱਕ ਖੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਹੈ ਤੇ ਖ਼ਬਰ ਇਹ ਹੈ ਕਿ ਐਲੀ ਨੂੰ ਜ਼ਮਾਨਤ ਮਿਲ ਗਈ ਹੈ। ਜਾਣਕਾਰੀ ਮੁਤਾਬਿਕ ਇਸ ਦੌਰਾਨ ਐਲੀ ਮਾਂਗਟ ਦੇ ਵਕੀਲ ਅਤੇ ਜੱਜ ਦਰਮਿਆਨ ਇਸ ਸਮੇਂ ਡੇਢ ਘੰਟੇ ਤੱਕ ਬਹਿਸ ਚੱਲੀ। ਵਕੀਲ ਨੇ ਦੱਸਿਆ ਕਿ ਧਾਰਾ 295 ਕਾਰਨ ਜ਼ਮਾਨਤ ਵਿੱਚ ਮਿਲਣ ‘ਚ ਦੇਰੀ ਹੋਈ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਐਲੀ ਮਾਂਗਟ ਵੱਲੋਂ ਰੰਮੀ ਰੰਧਾਵਾ ਨੂੰ ਸੋਸ਼ਲ ਮੀਡੀਆ ਜ਼ਰੀਏ ਧਮਕੀਆਂ ਵੀ ਦਿੱਤੀਆਂ ਗਈਆਂ ਸਨ ਅਤੇ ਦੋਵਾਂ ਨੇ ਲੜਾਈ ਲਈ ਸਮਾਂ ਵੀ ਤੈਅ ਕਰ ਲਿਆ ਸੀ। ਇਸ ਤੋਂ ਬਾਅਦ ਐਲੀ ਆਪਣੀ ਕਹੀ ਗੱਲ ਅਨੁਸਾਰ ਮੁਹਾਲੀ ਵਿਖੇ ਵੀ ਪਹੁੰਚਿਆਂ ਜਿੱਥੋਂ ਉਸ ਨੂੰ ਸੋਹਾਣਾ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਐਲੀ ਨੂੰ ਮੁਹਾਲੀ ਭੇਜ ਦਿੱਤਾ ਗਿਆ ਸੀ।

Share this Article
Leave a comment