ਲੁਧਿਆਣਾ (ਰਾਜਿੰਦਰ ਅਰੋੜਾ): ਲਗਭਗ ਸਾਰੀਆਂ ਪਾਵਰਕਾਮ ਡਵੀਜ਼ਨਾਂ ‘ਚ ਬਿਜਲੀ ਖਪਤਕਾਰਾਂ ਦੀ ਸਹੂਲਤ ਲਈ ਨਿੱਜੀ ਕੰਪਨੀਆਂ ਵੱਲੋਂ ਬਕਾਇਦਾ ਪਾਵਰਕਾਮ ਦੇ ਨਾਲ ਸਮਝੌਤੇ ਤਹਿਤ ਬਿਜਲੀ ਬਿਲਿੰਗ ਮਸ਼ੀਨਾਂ ਪਿਛਲੇ ਕਈ ਸਾਲਾਂ ਤੋਂ ਲੱਗੀਆਂ ਹੋਈਆਂ ਸਨ। ਜਿਨ੍ਹਾਂ ਦਾ ਠੇਕਾ ਖਤਮ ਹੁੰਦੇ ਹੀ ਇਹ ਬਿਲਿੰਗ ਮਸ਼ੀਨਾਂ ਵੀ ਬੰਦ ਹੋ ਗਈਆਂ। ਇੱਥੇ ਇਹ ਦੱਸ ਦਈਏ ਕਿ ਜਦੋਂ ਤੱਕ ਇਹ ਮਸ਼ੀਨਾਂ ਕੰਮ ਕਰ ਰਹੀਆਂ ਸਨ ਉਦੋਂ ਤੱਕ ਖਪਤਕਾਰਾਂ ਨੂੰ ਵੀ ਕਾਫੀ ਸਹੂਲਤਾਂ ਸੀ।
ਪਾਵਰਕਾਮ ਦੇ ਆਪਣੇ ਹੀ ਖੁਦ ਦੇ ਹੀ ਬਿਲਿੰਗ ਸੈਂਟਰਾਂ ਤੇ ਕਾਫੀ ਭੀੜ ਬਣੀ ਰਹਿੰਦੀ ਹੈ, ਕਈ ਵਾਰ ਤਾਂ ਪਾਵਰਕਾਮ ਦੇ ਕੈਸ਼ ਕਾਊਂਟਰਾਂ ਦਾ ਸਰਵਰ ਵੀ ਬੰਦ ਰਹਿੰਦਾ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਖਪਤਕਾਰਾਂ ਨੂੰ ਸਮੇਂ ਤੇ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਜੁਰਮਾਨੇ ਦੀ ਭਰਪਾਈ ਵੀ ਕਰਨੀ ਪੈਂਦੀ ਹੈ।
ਬਿਜਲੀ ਮਹਿਕਮੇ ਕੋਲ ਰੈਗੂਲਰ ਸਟਾਫ ਦੀ ਪਹਿਲਾਂ ਹੀ ਕਮੀ ਹੈ ਠੇਕੇਦਾਰੀ ਸਿਸਟਮ ਤਹਿਤ ਮੀਟਰ ਰੀਡਿੰਗ ਅਤੇ ਬਿਜਲੀ ਬਿੱਲ ਵਸੂਲਣ ਦਾ ਕੰਮ ਲਿਆ ਜਾ ਰਿਹਾ ਜਾਣਕਾਰੀ ਮੁਤਾਬਕ ਬਿਜਲੀ ਬਿਲਿੰਗ ਮਸ਼ੀਨਾਂ ਸਥਾਪਤ ਕਰਨ ਵਾਲੀ ਕੰਪਨੀ ਨੂੰ ਪਾਵਰਕਾਮ ਪ੍ਰਤੀ ਬਿੱਲ ਦੇ ਹਿਸਾਬ ਨਾਲ ਚਾਰ ਤੋਂ ਪੰਜ ਰੁਪਏ ਅਦਾ ਕਰਦਾ ਆ ਰਿਹਾ ਸੀ। ਇਨ੍ਹਾਂ ਮਸ਼ੀਨਾਂ ਕਾਰਨ ਪਾਵਰਕਾਮ ਦੇ ਬਿਲਿੰਗ ਕੈਸ਼ ਕਾਊਂਟਰਾਂ ਤੇ ਖ਼ਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ ਪਰ ਹੁਣ ਮੌਜੂਦਾ ਹਾਲਾਤ ‘ਚ ਖਪਤਕਾਰ ਨੂੰ ਸਵੇਰ ਹੁੰਦੇ ਹੀ ਆਪਣੇ ਬਿਜਲੀ ਬਿੱਲਾਂ ਦੇ ਭੁਗਤਾਨ ਲਈ ਪਾਵਰਕਾਮ ਦੇ ਕੈਸ਼ ਕਾਊਂਟਰ ਤੇ ਲਾਈਨਾਂ ਵਿੱਚ ਖੜ੍ਹਨਾ ਪਵੇਗਾ।
ਜਾਣਕਾਰੀ ਮੁਤਾਬਕ ਲੁਧਿਆਣਾ ਪਾਵਰਕਾਮ ਵੱਲੋਂ ਸੀਐੱਮਡੀ ਪਾਵਰਕਾਮ ਨੂੰ ਇੱਕ ਪੱਤਰ ਲਿਖ ਕੇ ਇਹ ਕਿਹਾ ਗਿਆ ਕਿ ਬਿਲਿੰਗ ਮਸ਼ੀਨਾਂ ਦੀ ਲੁਧਿਆਣਾ ਵਰਗੇ ਵੱਡੇ ਸ਼ਹਿਰ ‘ਚ ਬੇਹੱਦ ਲੋੜ ਹੈ ਕਿਉਂਕਿ ਇੱਥੇ ਬਿਜਲੀ ਖਪਤਕਾਰਾਂ ਦੀ ਗਿਣਤੀ ਪੰਜਾਬ ਦੇ ਦੂਜੇ ਸ਼ਹਿਰਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਪਾਵਰਕਾਮ ਲੁਧਿਆਣਾ ਕੋਲ ਰੈਗੂਲਰ ਮੁਲਾਜ਼ਮ ਦੀ ਕਮੀ ਬਾਰੇ ਪਾਵਰਕਾਮ ਦੀ ਮੈਨੇਜਮੈਂਟ ਪਹਿਲਾਂ ਤੋਂ ਜਾਣੂ ਹੈ ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਪ੍ਰਾਈਵੇਟ ਬਿਜਲੀ ਮੁਲਾਜ਼ਮ ਦੇ ਸਹਿਯੋਗ ਨਾਲ ਹੀ ਕੀਤਾ ਜਾ ਰਿਹਾ ਹੈ। ਲੁਧਿਆਣਾ ਪਾਵਰਕਾਮ ਦੇ ਸੀਐੱਮਡੀ ਦੇ ਸਾਹਮਣੇ ਇਹ ਗੁਹਾਰ ਲਾਈ ਹੈ ਕਿ ਬਿਲਿੰਗ ਮਸ਼ੀਨਾਂ ਦਾ ਟੈਂਡਰ ਜਿੰਨੀ ਜਲਦੀ ਹੋ ਸਕੇ ਉਹਨਾਂ ਹੀ ਮਹਿਕਮੇ ਅਤੇ ਜਨਤਾ ਲਈ ਬਿਹਤਰ ਹੋਵੇਗਾ।