ਟਰਨਿੰਗ 18 ਅਤੇ ਯੂ ਆਰ ਦ ਵਨ ਸਲੋਗਨ ਨਾਲ ਨੌਜੁਆਨਾਂ ਨੂੰ ਵੋਟਿੰਗ ਦੀ ਪ੍ਰੇਰਣਾ ਦੇ ਰਿਹਾ ਹੈ ਭਾਰਤ ਚੋਣ ਕਮਿਸ਼ਨ

Global Team
3 Min Read

ਚੰਡੀਗੜ੍ਹ: ਭਾਰਤ ਚੋਣ ਕਮਿਸ਼ਨ ਨੇ ਨੌਜੁਆਨਾਂ ਨੂੰ ਚੋਣ ਲਈ ਪ੍ਰੇਰਿਤ ਕਰਨ ਅਤੇ ਆਪਣਾ ਵੋਟ ਬਨਵਾਉਣ ਲਈ ਟਰਨਿੰਗ 18 ਅਤੇ ਯੂ ਆਰ ਦ ਵਨ ਵਰਗੇ ਸਲੋਗਨ ਦੇ ਕੇ ਸੋਸ਼ਲ ਮੀਡੀਆ ਰਾਹੀਂ ਅਨੋਖੀ ਪਹਿਲ ਕੀਤੀ ਹੈ। ਵੋਟਰਾਂ ਦੀ ਜਾਗਰੁਕਤਾ ਲਈ ਚੋਣ ਕਮਿਸ਼ਨ ਇਸ ਵਾਰ ਫੀਲਡ ਵਿਚ ਹੀ ਨਹੀਂ, ਸੋਸ਼ਲ ਮੀਡੀਆ ‘ਤੇ ਵੀ ਪੂਰੀ ਤਰ੍ਹਾ ਸਰਗਰਮ ਹੈ।

ਯਮੁਨਾਨਗਰ ਦੇ ਜਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਮਨੋਜ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਇਸ ਵਾਰ ਚੋਣ ਲਈ ਨਵੇਂ ਵੋਟਰਾਂ ਨੂੰ ਖਿੱਚਣ ਦਾ ਪੂਰਾ ਜੋਰ ਹੈ। ਜੋ ਨੌਜੁਆਨ 18 ਤੋਂ 30 ਸਾਲ ਦੀ ਉਮਰ ਦੇ ਹਨ, ਉਨ੍ਹਾਂ ਦੇ ਲਈ ਕਮਿਸ਼ਨ ਨੇ ਚੋਣ ਕਰਨ ‘ਤੇ ਯੂ ਆਰ ਦ ਵਨ ਦੇ ਨਾਂਅ ਨਾਲ ਨਵਾਂ ਸਲੋਗਨ ਦਿੱਤਾ ਹੈ। ਇਹ ਯੁਵਾ ਆਪਣੇ ਵੋਟ ਦੀ ਵਰਤੋ ਕਰ ਉਂਗਲੀ ‘ਤੇ ਲੱਗੇ ਸ਼ਾਹੀ ਦੇ ਨਿਸ਼ਾਨ ਸਮੇਤ ਯੂ ਆਰ ਦ ਵਨ ਲਿਖ ਕੇ ਸੋਸ਼ਲ ਮੀਡੀਆ ਵਿਚ ਫੋਟੋ ਅਪਲੋਡ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਹਨ ਕਿ ਪਹਿਲੀ ਵਾਰ ਚੋਣ ਸੂਚੀ ਵਿਚ ਸ਼ਾਮਿਲ ਹੋਏ ਨੌਜੁਆਨ ਬੂਥ ‘ਤੇ ਜਾ ਕੇ ਆਪਣਾ ਵੋਟ ਪਾ ਕੇ ਜਾਣ ਅਤੇ ਲੋਕਤੰਤਰ ਦੇ ਪਵਿੱਤਰ ਯੱਗ ਵਿਚ ਆਪਣੀ ਆਹੂਤੀ ਅਰਪਿਤ ਕਰਨ। ਉਨ੍ਹਾਂ ਨੇ ਕਿਹਾ ਕਿ ਟਰਨਿੰਗ 18 ਦਾ ਅਰਥ ਹੈ ਕਿ ਨੌਜੁਆਨ ਹੁਣ ਆਪਣੀ ਨਵੀਂ ਭੁਮਿਕਾ ਨਿਭਾਉਂਦੇ ਹੋਏ ਜਿਮੇਵਾਰੀ ਦੇ ਨਾਲ ਵੋਟ ਕਰਨ ਅਤੇ ਆਪਣੇ ਮਨਪਸੰਦ ਜਨਪ੍ਰਤੀਨਿਧੀ ਨੁੰ ਚੁਨਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਸਭਾ ਚੋਣ ਦੇ ਲਈ ਵੱਡੀ ਗਿਣਤੀ ਵਿਚ ਜਿਲ੍ਹਾ ਦੇ ਨੌਜੁਆਨਾਂ ਨੇ ਆਪਣੇ ਵੋਟਰ ਆਈਡੀ ਕਾਰਡ ਬਣਵਾ ਕੇ ਵੋਟਰ ਸੂਚੀ ਵਿਚ ਨਾਂਅ ਲਿਖਵਾਇਆ ਹੈ। ਪ੍ਰਸਾਸ਼ਨ ਦਾ ਯਤਨ ਹੈ ਕਿ ਜਿਨ੍ਹਾਂ ਨੋਜੁਆਨਾਂ ਦੇ ਨਵੇਂ ਵੋਟ ਬਣੇ ਹਨ, ਉਹ ਸਾਰੇ 25 ਮਈ ਨੁੰ ਪੋਲਿੰਗ ਬੂਥ ‘ਤੇ ਜਾ ਕੇ ਵੋਟ ਕਰਨ ਜਿਸ ਨਾਲ ਕਿ ਉਨ੍ਹਾਂ ਨੁੰ ਆਪਣੀ ਨਵੀਂ ਜਿਮੇਵਾਰੀ ਦਾ ਪਤਾ ਲੱਗੇ। ਪਹਿਲੀ ਵਾਰ ਵੋਟ ਦੇਣ ਹਰ ਇਕ ਨੌਜੁਆਨ ਦੇ ਲਈ ਇਕ ਨਵਾਂ ਤਜਰਬਾ ਹੈ ਅਤੇ ਇਸ ਨੂੰ ਜਰੂਰੀ ਹਾਸਲ ਕਰਨਾ ਚਾਹੀਦਾ ਹੈ। ਚੋਣ ਦਾ ਪਰਵ-ਦੇਸ਼ ਦਾ ਗਰਵ ਦੀ ਥੀਮ ‘ਤੇ ਚੋਣ ਕਮਿਸ਼ਨ ਨੇ ਲੋਕਸਭਾ ਚੋਣ ਦਾ ਪ੍ਰੋਗ੍ਰਾਮ ਤਿਆਰ ਕੀਤਾ ਹੈ। ਚੋਣ ਕਮਿਸ਼ਨ ਨੇ ਵੋਟਰਾਂ ਨੁੰ ਗੁਮਰਾਹ ਨਿਯੂਜ ਦੇ ਪ੍ਰਤੀ ਸੁਚੇਤ ਰਹਿਣ ਦੇ ਲਈ ਸੋਸ਼ਲ ਮੀਡੀਆ ਵਿਚ ਨਵੀਂ ਸ਼ੁਰੂਆਤ ਕੀਤੀ ਹੈ, ਜਿਸ ਵਿਚ ਦਸਿਆ ਜਾਂਦਾ ਹੈ ਕਿ ਫਰਜੀ ਸਮਾਚਾਰ ਕਿਹੜੇ ਹਨ ਅਤੇ ਇੰਨ੍ਹਾਂ ਤੋਂ ਵੋਟਰਾਂ ਨੁੰ ਸਾਵਧਾਨ ਰਹਿਣਾ ਚਾਹੀਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment