ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਅਮਰੀਕਾ ‘ਚ ਹਮਲੇ ਦਾ ਸ਼ਿਕਾਰ ਹੋਏ 70 ਸਾਲਾ ਬਜ਼ੁਰਗ

Global Team
3 Min Read

ਨਿਊਜ਼ ਡੈਸਕ: ਅਮਰੀਕਾ ਵਿੱਚ ਇੱਕ ਵਾਰ ਮੁੜ ਪੰਜਾਬੀ ਬਜ਼ੁਰਗ ‘ਤੇ ਨਸਲੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਨਾਰਥ ਹਾਲੀਵੁੱਡ ਵਿੱਚ 70 ਸਾਲ ਦੇ ਇੱਕ ਸਿੱਖ ਵਿਅਕਤੀ ‘ਤੇ ਉਦੋਂ ਬੇਰਹਿਮੀ ਨਾਲ ਹਮਲਾ ਕੀਤਾ ਗਿਆ, ਜਦੋਂ ਉਹ ਆਪਣੇ ਗੁਰਦੁਆਰੇ ਨੇੜੇ ਦੁਪਹਿਰ ਦੀ ਸੈਰ ਲਈ ਨਿਕਲੇ ਸਨ। ਇਹ ਘਟਨਾ 4 ਅਗਸਤ 2025 ਦੀ ਹੈ, ਜਦੋਂ ਲਾਸ ਏਂਜਲਸ ਦੇ ਲੰਕੇਰਸ਼ਿਮ ਬੁਲੇਵਾਰਡ ਇਲਾਕੇ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਹਰਪਾਲ ਸਿੰਘ ‘ਤੇ ਗੋਲਫ ਕਲੱਬ ਨਾਲ ਹਮਲਾ ਕਰ ਦਿੱਤਾ।

ਰਿਪੋਰਟਾਂ ਅਨੁਸਾਰ, ਪੀੜਤ ਦੀ ਜਾਨ ਬਚ ਗਈ, ਪਰ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਗੱਲਬਾਤ ਕਰਨ ‘ਚ ਅਸਮਰਥ ਹਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਅੰਦਰੂਨੀ ਖੂਨ ਵਗਣ (ਇੰਟਰਨਲ ਬਲੀਡਿੰਗ) ਦੀ ਸਮੱਸਿਆ ਹੈ। ਹਰਪਾਲ ਸਿੰਘ ਦੇ ਭਰਾ ਡਾ. ਗੁਰਦਿਆਲ ਸਿੰਘ ਰੰਧਾਵਾ ਨੇ ਦੱਸਿਆ ਕਿ ਚਿਹਰੇ ਦੀਆਂ ਹੱਡੀਆਂ ਟੁੱਟਣ ਅਤੇ ਦਿਮਾਗ ਵਿੱਚ ਖੂਨ ਵਗਣ ਕਾਰਨ ਪੀੜਤ ਦੀ ਪਿਛਲੇ ਹਫਤੇ ਤਿੰਨ ਸਰਜਰੀਆਂ ਹੋਈਆਂ ਹਨ। ਉਹ ਕਥਿਤ ਤੌਰ ‘ਤੇ ਮੈਡੀਕਲੀ ਕੋਮਾ ਵਿੱਚ ਹਨ।

ਹਮਲੇ ਦਾ ਇੱਕ ਪਰੇਸ਼ਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ, ਜਿਸ ਵਿੱਚ ਹਰਪਾਲ ਸਿੰਘ ਹਮਲੇ ਤੋਂ ਬਾਅਦ ਫੁੱਟਪਾਥ ‘ਤੇ ਖੂਨ ਨਾਲ ਲੱਥ ਪੱਥ ਬੈਠੇ ਨਜ਼ਰ ਆ ਰਹੇ ਹਨ। ਹਮਲੇ ਲਈ ਵਰਤਿਆ ਗਿਆ ਹਥਿਆਰ ਉਹਨਾਂ ਦੇ ਪੈਰਾਂ ਨੇੜੇ ਪਿਆ ਦੇਖਿਆ ਜਾ ਸਕਦਾ ਹੈ। ਪੀੜਤ ਦੇ ਭਰਾ ਰੰਧਾਵਾ ਨੇ ਕਿਹਾ, “ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਮੈਨੂੰ ਨਹੀਂ ਪਤਾ ਕਿ ਵਾਹਿਗੁਰੂ ਨੇ ਉਨ੍ਹਾਂ ਨੂੰ ਕਿਵੇਂ ਬਚਾਇਆ। ਉਹ ਲਗਭਗ ਮਰ ਚੁੱਕੇ ਸਨ।”

ਹਮਲਾ ਕਿਵੇਂ ਹੋਇਆ?

ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸਾਈਕਲ ‘ਤੇ ਇੱਕ ਹਟੀ-ਕਟੀ ਸ਼ਖਸੀਅਤ ਵਾਲਾ ਵਿਅਕਤੀ ਹਰਪਾਲ ਸਿੰਘ ਕੋਲ ਆਇਆ ਅਤੇ ਬਿਨਾਂ ਕਿਸੇ ਕਾਰਨ ਉਨ੍ਹਾਂ ‘ਤੇ ਗੋਲਫ ਕਲੱਬ ਨਾਲ ਹਮਲਾ ਕਰਨ ਲੱਗਾ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਸ਼ੱਕੀ ਵਿਅਕਤੀ ਚੰਗੇ ਕਦ-ਕਾਠ ਵਾਲਾ ਮੱਧ ਉਮਰ ਦਾ ਵਿਅਕਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨਾਰਥ ਹਾਲੀਵੁੱਡ ਵਿੱਚ ਇੱਕ ਬਜ਼ੁਰਗ ਵਿਅਕਤੀ ‘ਤੇ ਗੋਲਫ ਕਲੱਬ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹਾਲਾਂਕਿ, ਲਾਸ ਏਂਜਲਸ ਪੁਲਿਸ ਵਿਭਾਗ ਨੇ ਕਿਹਾ ਕਿ ਉਹ ਇਸ ਹਮਲੇ ਦੀ ਨਫਰਤੀ ਅਪਰਾਧ ਦੇ ਰੂਪ ਵਿੱਚ ਜਾਂਚ ਨਹੀਂ ਕਰ ਰਿਹਾ। ਘਟਨਾ ‘ਤੇ ਡਿਸਟ੍ਰਿਕਟ 7 LA ਸਿਟੀ ਕੌਂਸਲ ਮੈਂਬਰ ਮੋਨਿਕਾ ਰੋਡਰਿਗਜ਼ ਨੇ ਕਿਹਾ, “ਸਾਡੇ ਭਾਈਚਾਰੇ ਦੇ ਕਿਸੇ ਇੱਕ ਮੈਂਬਰ ‘ਤੇ ਹਮਲਾ ਸਾਡੇ ਸਾਰਿਆਂ ‘ਤੇ ਹਮਲਾ ਹੈ।”

ਸੋਮਵਾਰ ਨੂੰ, ਨਾਰਥ ਹਾਲੀਵੁੱਡ ਵਿੱਚ ਸਿੱਖ ਭਾਈਚਾਰੇ  ਨੇ ਵਧੇਰੇ ਪੁਲਿਸ ਸੁਰੱਖਿਆ ਦੀ ਮੰਗ ਕਰਦੇ ਹੋਏ ਇੱਕ ਰੈਲੀ ਕੀਤੀ।  ਸਿੱਖ ਕੋਐਲੀਸ਼ਨ ਦੀ ਕਾਨੂੰਨੀ ਨਿਰਦੇਸ਼ਕ ਮੁਨਮੀਤ ਕੌਰ ਨੇ ਕਿਹਾ, “ਸੱਚਾਈ ਇਹ ਹੈ ਕਿ ਇਹ ਵਾਪਰਿਆ ਅਤੇ ਕੋਈ ਵੀ ਇਸ ਨੂੰ ਰੋਕਣ ਲਈ ਅੱਗੇ ਨਹੀਂ ਆਇਆ ਜਦੋਂ ਤੱਕ ਡਾ. ਸਿੰਘ ਨੂੰ ਇੰਨੀ ਗੰਭੀਰ ਹਾਲਤ ਵਿੱਚ ਨਹੀਂ ਛੱਡ ਦਿੱਤਾ ਗਿਆ, ਇਸ ਨਾਲ ਸਾਡੇ ਭਾਈਚਾਰੇ  ਵਿੱਚ ਡਰ ਪੈਦਾ ਹੋ ਗਿਆ ਹੈ।”

ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਪੁੱਛ ਰਹੇ ਹਾਂ, ਅਸੀਂ ਮੰਗ ਕਰ ਰਹੇ ਹਾਂ ਕਿ ਇਸ ਖੇਤਰ ਵਿੱਚ ਸੁਰੱਖਿਆ ਵਧਾਈ ਜਾਵੇ ਤਾਂ ਜੋ ਸਾਡਾ ਭਾਈਚਾਰਾ ਸੁਤੰਤਰ ਰੂਪ ਨਾਲ ਘੁੰਮ ਸਕੇ ਅਤੇ ਇੱਥੇ ਰਹਿਣ, ਤੁਰਨ ਵਿੱਚ ਸੁਰੱਖਿਅਤ ਮਹਿਸੂਸ ਕਰ ਸਕੇ।”

Share This Article
Leave a Comment