ਹਰਿਆਣਾ ਵਿੱਚ ਸਿਖਿਆ ਦੇ ਖੇਤਰ ਵਿੱਚ ਵਿਲੱਖਣ ਕੰਮ, ਹਥੀਨ ਬਲਾਕ ਦੇ ਤਿੰਨ ਸਕੂਲ ਹੋਣਗੇ ਅੱਪਗ੍ਰੇਡ

Global Team
2 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਸਾਢੇ 10 ਸਾਲਾਂ ਵਿੱਚ ਸੂਬੇ ਵਿੱਚ ਸਿਖਿਆ ਸੁਧਾਰ ਦੇ ਖੇਤਰ ਵਿੱਚ ਵਿਲੱਖਣ ਕੰਮ ਹੋਏ ਹਨ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਦੇ ਬਜਟ ਵਿੱਚ ਹਰ 10 ਕਿਲੋਮੀਟਰ ‘ਤੇ ਸੰਸਕ੍ਰਿਤ ਮਾਡਲ ਸਕੂਲ ਖੋਲਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਸਰਕਾਰ ਨੇ ਪੂਰਾ ਕਰ ਦਿੱਤਾ ਹੈ।

ਮੁੱਖ ਮੰਤਰੀ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਹਥੀਨ ਬਲਾਕ ਵਿੱਚ ਪ੍ਰਾਥਮਿਕ, ਸੈਕੇਂਡਰੀ ਅਤੇ ਉੱਚ ਸਕੂਲਾ ਦੇ ਅਪਗੇ੍ਰਡ ਨਾਲ ਸਬੰਧਤ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸੈਕੇਂਡਰੀ ਸਕੂਲ ਸਾਪਨਕੀ, ਸਰਕਾਰੀ ਸੈਕੇਂਡਰੀ ਸਕੂਲ ਮਾਲੁਕਾ ਅਤੇ ਸਰਕਾਰੀ ਕੰਨਿਆ ਸੈਕੇਂਡਰੀ ਸਕੂਲ ਸਵਾਮਿਕਾ ਦੇ ਅਪਗੇ੍ਰਡ ਦਾ ਪ੍ਰਸਤਾਵ ਸੂਬਾ ਸਰਕਾਰ ਦੇ ਸਾਹਮਣੇ ਵਿਚਾਰਧੀਨ ਹੈ।

ਉਨ੍ਹਾਂ ਨੇ ਕਿਹਾ ਕਿ ਹਥੀਨ ਬਲਾਕ ਵਿੱਚ ਸਰਕਾਰੀ ਸੈਕੇਂਡਰੀ ਸਕੂਲ, ਸਾਪਨਕੀ ਵਿੱਚ ਮਾਨਦੰਡ ਅਨੁਸਾਰ ਵਿਦਿਆਰਥੀ ਗਿਣਤੀ 210 ਹੈ ਜਦੋਂ ਕਿ ਉਪਲਬਧਤਾ 227 ਹੈ। ਉਨ੍ਹਾਂ ਨੇ ਕਿਹਾ ਕਿ ਸਕੁਲ ਦੇ ਅਪਗੇ੍ਰਡ ਤਹਿਤ ਸਮਰੱਥ ਅਧਿਕਾਰੀ ਵੱਲੋਂ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ। ਮਾਨਦੰਡਾਂ ਵਿੱਚ ਛੋਟ ਪ੍ਰਦਾਨ ਕਰਦੇ ਹੋਏ ਇਹ ਮੰੰਜੂਰੀ ਪ੍ਰਦਾਨ ਕੀਤੀ ਗਈ ਹੈ। ਇਸੀ ਤਰ੍ਹਾ ਹਥੀਨ ਬਲਾਕ ਦੇ ਸਰਕਾਰੀ ਸੈਕੇਂਡਰੀ ਸਕੂਲ, ਮਾਲੁਕਾ ਅਤੇ ਸਰਕਾਰੀ ਕੰਨਿਆ ਸੈਕੇਂਡਰੀ ਸਕੁਲ, ਸਵਾਮਿਕਾ ਵਿੱਚ ਵੀ ਸਕੂਲਾਂ ਦੇ ਅਪਗ੍ਰੇਡ ਤਹਿਤ ਮਾਨਦੰਡਾਂ ਵਿੱਚ ਛੋਟ ਪ੍ਰਦਾਨ ਕਰਦੇ ਹੋਏ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਸਕੂਲਾਂ ਵਿੱਚ ਕਾਫੀ ਅਧਿਆਪਕਾਂ ਦੀ ਨਿਯੁਕਤੀ ਯਕੀਨੀ ਕਰ ਰਹੀ ਹੈ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੂੰ ਭਰਤੀ ਪ੍ਰਕ੍ਰਿਆ ਲਈ ਕਿਹਾ ਗਿਆ ਹੈ ਅਤੇ ਜਲਦੀ ਹੀ ਸਕੂਲਾਂ ਵਿੱਚ ਹੋਰ ਵੀ ਅਧਿਆਪਕ ਉਪਲਬਧ ਕਰਾਏ ਜਾਣਗੇ।

Share This Article
Leave a Comment