ਸਟਾਫ਼ ਦੀ ਘਾਟ ਹੋਣ ਕਾਰਨ ਪੰਜਾਬ ਦੇ ਦੋ ਕਾਲਜਾਂ ਸਮੇਤ ਦੇਸ਼ ਦੇ 34 ਆਯੁਰਵੇਦ ਕਾਲਜਾਂ ਦੀ ਮਾਨਤਾ ’ਤੇ ਰੋਕ

Global Team
2 Min Read

ਨਿਊਜ਼ ਡੈਸਕ: ਸਟਾਫ਼ ਦੀ ਘਾਟ ਹੋਣ ਕਾਰਨ  ਕੇਂਦਰੀ ਆਯੁਸ਼ ਮੰਤਰਾਲੇ ਦੀ ਸਹਿਮਤੀ ਨਾਲ ਭਾਰਤੀ ਮੈਡੀਕਲ ਪ੍ਰਣਾਲੀ ਰਾਸ਼ਟਰੀ ਕਮਿਸ਼ਨ (ਐੱਨਸੀਆਈਐੱਸਐੱਮ) ਨਵੀਂ ਦਿੱਲੀ ਨੇ ਦੇਸ਼ ਭਰ ਦੇ 34 ਮੈਡੀਕਲ ਕਾਲਜਾਂ ਦੀ ਮਾਨਤਾ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਮਾਨਤਾ ਰੋਕੀ ਗਈ ਹੈ, ਉਨ੍ਹਾਂ ਕਾਲਜਾਂ ’ਚ ਟੀਚਿੰਗ ਸਟਾਫ ਦੀ ਕਮੀ ਹੈ। ਇਸ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ।

ਜਿੰਨ੍ਹਾਂ ਕਾਲਜਾਂ ਦੀ ਮਾਨਤਾ ‘ਤੇ ਰੋਕ ਲਗਾਈ ਗਈ ਹੈ ਉਨ੍ਹਾਂ ‘ਚ ਮੱਧ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਗੁਜਰਾਤ ਦਾ ਇਕ-ਇਕ, ਪੰਜਾਬ ਤੇ ਬਿਹਾਰ ਦੇ ਦੋ-ਦੋ, ਕਰਨਾਟਕ, ਰਾਜਸਥਾਨ, ਉੱਤਰਾਖੰਡ ਦੇ ਤਿੰਨ-ਤਿੰਨ ਕਾਲਜ ਤੇ ਯੂਪੀ ਦੇ 17 ਆਯੁਰਵੇਦ ਮੈਡੀਕਲ ਕਾਲਜ ਸ਼ਾਮਿਲ ਹਨ।

ਆਯੁਸ਼ ਮੈਡੀਕਲ ਐਸੋਸੀਏਸ਼ਨ ਦੇ ਰਾਸ਼ਟਰੀ ਬੁਲਾਰੇ ਡਾ. ਰਾਕੇਸ਼ ਪਾਂਡੇ ਨੇ ਦੱਸਿਆ ਕਿ ਇਨ੍ਹਾਂ 34 ਕਾਲਜਾਂ ’ਚ 31 ਨਿੱਜੀ ਕਾਲਜ ਹਨ ਤੇ ਤਿੰਨ ਸਰਕਾਰੀ ਆਯੁਰਵੇਦ ਕਾਲਜ ਬਿਹਾਰ, ਯੂਪੀ ਤੇ ਰਾਜਸਥਾਨ ਦੇ ਹਨ। ਦੇਸ਼ ਭਰ ’ਚ 474 ਮਾਨਤਾ ਪ੍ਰਾਪਤ ਆਯੁਰਵੇਦ ਕਾਲਜ ਹਨ, ਜਿੱਥੇ ਸੈਂਟ੍ਰਲ ਤੇ ਸਟੇਟ ਕੋਟੇ ਦੇ ਸੈਸ਼ਨ 2024-25 ਦੀ ਨੀਟ ਯੂਜੀ ਕੌਂਸਲਿੰਗ ਜਾਰੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment