ਡੇਰਾ ਮੁਖੀ ਨੂੰ ਕੁਝ ਲੋਕਾਂ ਨਾਲ ਮੁਲਾਕਾਤ ਕਰਵਾਉਣ ਵਾਲਾ ਡੀਐੱਸਪੀ ਸਸਪੈਂਡ

TeamGlobalPunjab
2 Min Read

ਪੰਚਕੂਲਾ : ਡੇਰਾ ਮੁਖੀ ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਵਿਚਾਲੇ ਦਿੱਲੀ ਏਮਜ਼ ਤੋਂ ਰੋਹਤਕ ਸੁਨਾਰੀਆ ਜੇਲ੍ਹ ਆਉਂਦੇ ਸਮੇਂ ਡੇਰਾ ਮੁਖੀ ਗੁਰਮੀਤ ਨੂੰ ਸਪੈਸ਼ਲ ਗੈਸਟ ਨਾਲ ਮਿਲਵਾਉਣ ਦੇ ਮਾਮਲੇ ’ਚ ਡੀਐੱਸਪੀ ਮੇਹਮ ਸ਼ਮਸ਼ੇਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਸੁਰੱਖਿਆ ਦੇ ਇੰਚਾਰਜ ਰਹੇ ਡੀਐੱਸਪੀ ਨੇ ਵਾਪਸ ਪਰਤਦੇ ਸਮੇਂ ਡੇਰਾ ਮੁਖੀ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ, ਜਿਸ ‘ਚ ਔਰਤਾਂ ਵੀ ਸ਼ਾਮਲ ਸਨ। ਸੁਰੱਖਿਆ ’ਚ ਹੋਈ ਇਸ ਢਿੱਲ ਨੂੰ ਲੈ ਕੇ ਪਿਛਲੇ ਦਿਨੀਂ ਮਾਮਲਾ ਸੁਰਖੀਆਂ ’ਚ ਆਇਆ, ਜਿਸ ਤੋਂ ਬਾਅਦ ਹੁਣ ਹੈੱਡਕੁਆਰਟਰ ਤੋਂ ਡੀਐੱਸਪੀ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਡੇਰਾ ਮੁਖੀ ਨੂੰ 17 ਜੁਲਾਈ ਨੂੰ ਕੁਝ ਟੈਸਟ ਕਰਾਉਣ ਲਈ ਭਾਰੀ ਸੁਰੱਖਿਆ ਵਿਚਾਲੇ ਦਿੱਲੀ ਸਥਿਤ ਏਮਜ਼ ਹਸਪਤਾਲ ’ਚ ਲਿਜਾਂਦਾ ਗਿਆ ਸੀ। ਦਿੱਲੀ ਜਾਣ ਤੇ ਆਉਣ ਦੌਰਾਨ ਡੇਰਾ ਮੁਖੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਡੀਐੱਸਪੀ ਮੇਹਮ ਦੇ ਹਵਾਲੇ ਸੀ। ਉੱਥੋਂ ਪਰਤਦੇ ਸਮੇਂ ਡੀਐੱਸਪੀ ਨੇ ਡੇਰਾ ਮੁਖੀ ਨੂੰ ਆਪਣੀ ਸਰਕਾਰੀ ਗੱਡੀ ’ਚ ਬਿਠਾਇਆ ਸੀ, ਜਿਸ ਵਿਚ ਦੋ ਔਰਤਾਂ ਵੀ ਬੈਠੀਆਂ ਸਨ।

ਇਸ ਤੋਂ ਇਲਾਵਾ ਰਸਤੇ ‘ਚ ਕਈ ਥਾਵਾਂ ‘ਤੇ ਗੱਡੀਆਂ ਰੋਕੀਆਂ ਗਈਆਂ ਤੇ ਰੂਟ ਵੀ ਬਦਲਿਆ ਗਿਆ ਸੀ। ਉੱਥੋਂ ਆਉਣ ਤੋਂ ਬਾਅਦ ਮੇਹਮ ਦੇ ਡੀਐੱਸਪੀ ਦੀ ਨਿਗਰਾਨੀ ’ਚ ਕੰਮ ਕਰ ਰਹੇ ਰੋਹਤਕ ਦੇ ਇਕ ਹੋਰ ਡੀਐੱਸਪੀ ਨੇ ਇਸ ਦੀ ਰਿਪੋਰਟ ਐੱਸਪੀ ਰਾਹੁਲ ਸ਼ਰਮਾ ਨੂੰ ਦਿੱਤੀ। ਐੱਸਪੀ ਨੇ ਤੁਰੰਤ ਏਡੀਜੀਪੀ ਸੰਦੀਪ ਖਿਰਵਾਰ ਨੂੰ ਮਾਮਲੇ ਤੋਂ ਜਾਣੂ ਕਰਾਇਆ, ਜਿਸਦੇ ਬਾਅਦ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਹੈੱਡਕੁਆਰਟਰ ਨੂੰ ਭੇਜੀ ਗਈ ਸੀ। ਇਸ ਰਿਪੋਰਟ ’ਚ ਡੀਐੱਸਪੀ ਮੇਹਮ ਦੀ ਮੁਅੱਤਲੀ ਦੀ ਸਿਫਾਰਸ਼ ਕੀਤੀ ਗਈ ਸੀ।

- Advertisement -

Share this Article
Leave a comment