ਨਿਊਜ਼ ਡੈਸਕ :- ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ ‘ਚ ਐਨਸੀਬੀ ਸਾਹਿਲ ਸ਼ਾਹ ਨੂੰ ਪ੍ਰਾਈਮ ਸਸਪੈਕਟ ਮੰਨਦੀ ਹੈ। ਬੀਤੇ ਮੰਗਲਵਾਰ ਦੁਪਹਿਰ ਨੂੰ ਐਨਸੀਬੀ ਨੇ ਸਾਹਿਲ ਸ਼ਾਹ ਦੇ ਦੋ ਡਰੱਗਜ਼ ਤਸਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਦੱਸ ਦਈਏ ਸਾਹਿਲ ਇਸ ਤੋਂ ਪਹਿਲਾਂ ਕਰਨ ਅਰੋੜਾ ਤੇ ਅਬਾਸ ਲਖਾਨੀ ਨੂੰ ਵੀ ਡਰੱਗਜ਼ ਦਿੰਦਾ ਸੀ ਜਿਨ੍ਹਾਂ ਨੂੰ ਐਨਸੀਬੀ ਅਗਸਤ ‘ਚ ਗ੍ਰਿਫਤਾਰ ਕਰ ਚੁੱਕੀ ਹੈ ਤੇ ਦੋਵੇਂ ਹੁਣ ਜ਼ਮਾਨਤ ‘ਤੇ ਬਾਹਰ ਹਨ।