ਨਵੀਂ ਦਿੱਲੀ: ਜਿਵੇਂ ਹੀ ਤਾਲਾਬੰਦੀ ਦੇ ਦੌਰਾਨ ਦਿੱਲੀ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਹਨ, ਤਾਂ ਇਸ ਦੇ ਮਾੜੇ ਪ੍ਰਭਾਵ ਵੀ ਦਿਖਾਈ ਦੇਣ ਲੱਗ ਪਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਖੇਤਰ ਵਿਚ ਇਕ ਸ਼ਰਾਬੀ ਵਿਅਕਤੀ ਇੰਨਾ ਪਾਗਲ ਸੀ ਕਿ ਉਸ ਨੇ ਪੁਲਿਸ ਦੀ ਗੱਡੀ ਤੇ ਹੀ ਹਮਲਾ ਕਰ ਦਿੱਤਾ । ਉਸ ਸ਼ਰਾਬੀ ਆਦਮੀ ਨੇ ਪਹਿਲਾਂ ਜਿਪਸੀ ਦੇ ਬੋਨਟ ਤੇ ਹਮਲਾ ਕੀਤਾ ਅਤੇ ਇਸਤੋਂ ਬਾਅਦ, ਉਸਨੇ ਜਿਪਸੀ ਦਾ ਅਗਲਾ ਸ਼ੀਸ਼ਾ ਤੋੜ ਦਿੱਤਾ। ਦਸਣਯੋਗ ਹੈ ਕਿ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ।ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਖ਼ੁਦ ਇਸ ਤਮਾਸ਼ੇ ਨੂੰ ਵੇਖਦੇ ਹੋਏ ਸਮਾਜਿਕ ਦੂਰੀਆਂ ਵਰਗੇ ਜ਼ਰੂਰੀ ਨਿਯਮਾਂ ਦੀ ਪਾਲਣਾ ਵੀ ਨਹੀਂ ਕਰ ਰਹੇ ਸਨ।
@DCPEastDelhi @ndtvindia
ठेके खुलने के साइड इफेक्ट !
पूर्वी दिल्ली के त्रिलोकपुरी में ठेके से शराब ली ,बाहर ही पी और फिर पुलिस जिप्सी पर हमला कर दिया , बोनट पीटा और शीशा फोड़ा
आरोपी हरकेश को गिरफ्तार किया गया pic.twitter.com/5PxQZyHQ3u
— Mukesh singh sengar मुकेश सिंह सेंगर (@mukeshmukeshs) May 9, 2020
ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਪਛਾਣ ਹਰਕੇਸ਼ ਵਜੋਂ ਹੋਈ ਹੈ। ਹਰਕੇਸ਼ ਨੂੰ ਪੁਲਿਸ ਨੇ ਡਿਊਟੀ ਵਿਚ ਰੁਕਾਵਟ ਪਾਉਣ, ਪੁਲਿਸ ਤੇ ਹਮਲਾ ਕਰਨ ਅਤੇ ਜਨਤਕ ਥਾਂ ‘ਤੇ ਹੰਗਾਮਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਹੋਸ਼ ਵਿੱਚ ਆਉਣ ਤੋਂ ਬਾਅਦ ਮੁਲਜ਼ਮ ਨੇ ਦੱਸਿਆ ਕਿ ਉਸਨੇ ਨੇੜਲੇ ਇਕ ਠੇਕੇ ਤੋਂ ਸ਼ਰਾਬ ਲਈ ਸੀ। ਸ਼ਰਾਬ ਪੀਣ ਤੋਂ ਬਾਅਦ, ਉਸਨੂੰ ਯਾਦ ਨਹੀਂ ਕਿ ਉਸਨੇ ਕੀ ਕੀਤਾ।