ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਮੁੜ ਤੋਂ ਆਪਣੇ ਮੈਡੀਕਲ ਪੇਸ਼ੇ ਵਿੱਚ ਵਾਪਸ ਆਉਣ ਲਈ ਤਿਆਰ ਹਨ । ਨਵਜੋਤ ਕੌਰ ਸਿੱਧੂ ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹ ਗੱਲ ਸਾਂਝੀ ਕੀਤੀ। ਉਨ੍ਹਾਂ ਲਿਖਿਆ ਕਿ ਉਹ ਮੁੜ ਤੋਂ ਡਾਕਟਰੀ ਸੇਵਾ ਨਿਭਾਉਣ ਲਈ ਤਿਆਰ ਹਨ, ਉਨ੍ਹਾਂ ਨੇ ਇਸ ਲਈ ਅਪਲਾਈ ਵੀ ਕਰ ਦਿੱਤਾ ਹੈ।
ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਆਪਣੇ ਟਵੀਟ ਵਿੱਚ ਜੋ ਕੁਝ ਲਿਖਿਆ ਗਿਆ ਹੈ ਉਹ ਦੇਸ਼ ਅਤੇ ਸੂਬੇ ਵਿੱਚ ਜਾਰੀ ਮੌਜੂਦਾ ਕੋਰੋਨਾ ਸੰਕਟ ਦੇ ਆਲੇ ਦੁਆਲੇ ਹੀ ਘੁੰਮਦਾ ਪ੍ਰਤੀਤ ਹੋ ਰਿਹਾ ਹੈ।
Try to hold your breath for a minute and experience what our brethren are experiencing. Every life matters, just do what you can. Never cut trees until very essential, pledge maximum tree plantations. I have applied for my rejoining medical service.
— DR NAVJOT SIDHU (@DrDrnavjotsidhu) May 5, 2021
ਡਾ. ਨਵਜੋਤ ਕੌਰ ਸਿੱਧੂ ਨੇ ਲਿਖਿਆ, “ਇੱਕ ਮਿੰਟ ਲਈ ਆਪਣੇ ਸਾਹ ਨੂੰ ਰੋਕਣ ਦੀ ਕੋਸ਼ਿਸ਼ ਕਰੋ ਅਤੇ ਅਨੁਭਵ ਕਰੋ ਕਿ ਸਾਡੇ ਭਰਾ ਕੀ ਅਨੁਭਵ ਕਰ ਰਹੇ ਹਨ । ਹਰ ਜ਼ਿੰਦਗੀ ਮਹੱਤਵਪੂਰਣ ਹੈ, ਬੱਸ ਉਹੀ ਕਰੋ ਜੋ ਤੁਸੀਂ ਕਰ ਸਕਦੇ ਹੋ । ਬਹੁਤ ਜ਼ਰੂਰੀ ਹੋਣ ਤੱਕ ਕਦੇ ਵੀ ਰੁੱਖ ਨਾ ਕੱਟੋ, ਵੱਧ ਤੋਂ ਵੱਧ ਰੁੱਖ ਲਗਾਉਣ ਦਾ ਵਾਅਦਾ ਕਰੋ । ਮੈਂ ਮੈਡੀਕਲ ਸੇਵਾ ਵਿੱਚ ਦੁਬਾਰਾ ਆਉਣ ਲਈ ਆਪਣੀ ਅਰਜ਼ੀ ਦਿੱਤੀ ਹੈ ।”
ਸਾਫ਼ ਹੈ ਕਿ ਦੇਸ਼ ਵਿੱਚ ਜਾਰੀ ਮੌਜੂਦਾ ਕੋਰੋਨਾ ਸੰਕਟ ਦੇ ਚਲਦਿਆਂ ਡਾਕਟਰ ਸਿੱਧੂ ਆਪਣਾ ਫਰਜ਼ ਨਿਭਾਉਣ ਲਈ ਤਿਆਰ ਹਨ । ਜ਼ਿਕਰਯੋਗ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਮਾਹਿਰ ਗਾਇਨੀਕਾਲੋਜਿਸਟ ਹਨ।