ਪਟਿਆਲਾ : ਪਟਿਆਲਾ ਤੋਂ ਬੱਚਿਆ ਦੇ ਰੋਗਾਂ ਦੇ ਮਾਹਿਰ ਡਾ: ਹਰਸਿੰਦਰ ਕੌਰ ਨੂੰ ਵਿਦਿਅਕ ਵਿਕਾਸ ਮੰਚ ਵੱਲੋਂ ਰਾਸ਼ਟਰੀ ਸਨਮਾਨ ਲਈ ਚੁਣਿਆ ਗਿਆ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਭਾਵਸ਼ਾਲੀ ਪ੍ਰੇਰਕ ਸਪੀਕਰ ਹੋਣ ਲਈ ਦਿੱਤਾ ਜਾਵੇਗਾ। ਡਾ. ਹਰਸ਼ਿੰਦਰ ਕੌਰ ਨੂੰ ਇਹ ਪੁਰਸਕਾਰ 5 ਸਤੰਬਰ ਨੂੰ ਦਿੱਤਾ ਜਾਵੇਗਾ। ਦਸ ਦੇਈਏ ਕਿ ਉਨ੍ਹਾਂ ਨੂੰ ਪਹਿਲਾਂ ਵੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ, ਗੌਰਵ ਪੰਜਾਬ, ਪੰਜਾਬ ਦੀ ਧੀ ਅਤੇ ਫਕਰ-ਏ-ਕੋਮ ਦੇ ਤੌਰ ਤੇ ਸਨਮਾਨਤ ਕੀਤਾ ਗਿਆ ਹੈ।
ਦਸਣਯੋਗ ਹੈ ਕਿ ਉਹ ਪਿਛਲੇ 26 ਸਾਲਾਂ ਤੋਂ ਪਿੰਡਾਂ, ਕਾਲਜਾਂ, ਸਕੂਲ, ਟੀ ਵੀ, ਰੇਡੀਓ ਵਿਚ ਭਾਸ਼ਣ ਦਿੰਦੇ ਆ ਰਹੇ ਹਨ। ਉਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੁਆਰਾ ਲਾਈਫ ਟਾਈਮ ਪ੍ਰਾਪਤੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਹ ਡਾ: ਹਰਸ਼ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਵੀ ਹਨ ਜੋ ਪਿਛਲੇ 12 ਸਾਲਾਂ ਤੋਂ ਪੰਜਾਬ ਦੀਆਂ 415 ਗਰੀਬ ਲੜਕੀਆਂ ਦੀ ਪੜ੍ਹਾਈ ਦਾ ਜਿੰਮਾ ਚੁੱਕ ਰਿਹਾ ਹੈ । ਡਾ ਹਰਸ਼ਿੰਦਰ ਕੌਰ ਨੂੰ ਤੁਸੀਂ ਸਾਡੇ ਚੈਨਲ ਤੇ ਹਰ ਐਤਵਾਰ ਸ਼ਾਮੀ 7 ਵਜ ਕੇ 30 ਮਿੰਟ ਤੇ ਕਿਛੁ ਸੁਣੀਐ ਕਿਛੁ ਕਹੀਐ ਰਾਹੀਂ ਸੁਣ ਸਕਦੇ ਹੋ ਅਤੇ ਆਪਣੇ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਹੋ।