-ਅਵਤਾਰ ਸਿੰਘ
ਡਾ ਕ੍ਰਿਸ਼ਚੀਅਨ ਫਰੈਡਰਿਕ ਸੈਮੂਅਲ ਹੈਨੀਮਨ ਜਿਨ੍ਹਾਂ ਦਾ ਜਨਮ 10-4-1755 ਨੂੰ ਹੋਇਆ। ਹੋਮਿਉਪੈਥੀ ਦੇ ਜਨਮਦਾਤਾ ਡਾ ਕਿਰਸਚੀਅਨ ਫਰੈਡਰਿਕ ਸੈਮੂਅਲ ਹੈਨੀਮਨ ਨੇ 1791 ਵਿੱਚ ਡਾ ਕੁਲੇਨ ਦੀ ਲਿਖੀ ਕਿਤਾਬ ਵਿੱਚ ਪੜਿਆ, ‘ਕੁਨੀਨ ਮਲੇਰੀਆ ਰੋਗ ਨੂੰ ਠੀਕ ਕਰਦੀ ਹੈ ਪਰ ਨਾਲ ਹੀ ਇਹ ਤੰਦਰੁਸਤ ਸਰੀਰ ਵਿੱਚ ਮਲੇਰੀਆ ਦੇ ਲੱਛਣ ਵੀ ਪੈਦਾ ਕਰਦੀ ਹੈ।’
ਉਨ੍ਹਾਂ ਕੁਨੀਨ ਦੀ ਥੋੜੀ ਜਿਹੀ ਮਾਤਰਾ ਵਿੱਚ ਲੈ ਕੇ ਪ੍ਰਯੋਗ ਕੀਤਾ। ਥੋੜੇ ਦਿਨਾਂ ਬਾਅਦ ਹੀ ਉਨ੍ਹਾਂ ਦੇ ਸਰੀਰ ਵਿੱਚ ਮਲੇਰੀਏ ਦੇ ਲਛਣ ਪੈਦਾ ਹੋਣ ਲੱਗੇ ਪਰ ਜਿਵੇਂ ਹੀ ਕੁਨੀਨ ਦਾ ਪ੍ਰਯੋਗ ਬੰਦ ਕੀਤਾ ਤਾਂ ਉਹ ਮੁੜ ਕੁਝ ਦਿਨਾਂ ਵਿੱਚ ਤੰਦਰੁਸਤ ਹੋ ਗਏ।
ਇਹੋ ਪ੍ਰਯੋਗ ਇਕ ਦੋਸਤ ਤੇ ਵੀ ਕੀਤਾ ਤੇ ਮਲੇਰੀਆ ਦੇ ਲਛਣ ਪ੍ਰਗਟ ਹੋਣੇ ਸ਼ੁਰੂ ਹੋ ਗਏ। ਡਾ ਹੈਨੀਮੇਨ ਨੇ ਇਸ ਪ੍ਰਯੋਗ ਨੂੰ ਜਾਰੀ ਰੱਖਦੇ ਹੋਏ ਹਰੇਕ ਜੜੀ, ਖਣਿਜ ਅਤੇ ਰਸਾਇਣ ਮਿਸ਼ਰਾਂ ਆਦਿ ਦਾ ਖੁਦ ਤੇ ਪ੍ਰਯੋਗ ਕੀਤੇ ਤੇ ਉਨ੍ਹਾਂ ਦੇ ਲੱਛਣਾਂ ਤੇ ਪ੍ਰਭਾਵਾਂ ਨੂੰ ਨੋਟ ਕਰਦੇ ਰਹੇ।ਇਹ ਇਕ ਤਰ੍ਹਾਂ ਦੀ ਸੰਸਾਰ ਵਿੱਚ ਹੈਮਿਉਪੈਥੀ ਦੀ ਸ਼ੁਰੂਆਤ ਸੀ।
ਉਨ੍ਹਾਂ ਅਨੁਸਾਰ ‘ਇਹ ਕੁਦਰਤ ਦਾ ਨਿਯਮ ਹੈ ਕਿ ਜੋ ਰੋਗ ਜਿਸ ਦਵਾਈ ਨਾਲ ਪੈਦਾ ਹੁੰਦਾ ਹੈ, ਉਸ ਨੂੰ ਉਸੇ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ, ਜਿਵੇਂ ਲੋਹਾ ਲੋਹੇ ਨੂੰ ਹੀ ਕਟ ਸਕਦਾ ਹੈ।’
ਉਨ੍ਹਾਂ ਦਾ ਬਣਾਇਆ ‘ਲਾਅ ਆਫ ਸਿਮੀਲੀਆ ਸਿਮਲੀਬਸ ਕੁਰੇਂਟਰ’ ਵੀ ਕੁਦਰਤ ਦੇ ਇਸੇ ਨਿਯਮ ਤੇ ਹੈ। ਉਨ੍ਹਾਂ ਦਾ ਜਨਮ 1755 ਨੂੰ ਜੋਹਾਨਾ ਕਿਰਸਟਿਨਾ ਦੀ ਕੁਖੋਂ ਜਰਮਨੀ ਦੇ ਸੂਬੇ ਸੈਕਸਨੀ ਦੇ ਇਕ ਪਿੰਡ ਵਿੱਚ ਹੋਇਆ।
ਘਰ ਦੀ ਆਰਥਿਕ ਹਾਲਤ ਵਧੀਆ ਨਾ ਹੋਣ ਕਰਕੇ ਪੜਾਈ ‘ਚ ਕਈ ਵਾਰ ਵਿਘਨ ਪੈਣ ਤੇ ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਉਸ ਵਾਂਗ ਹੀ ਚੀਨੀ ਦੇ ਬਰਤਨਾਂ ਉਪਰ ਰੰਗ ਕਰਨ ਵਾਲਾ ਪੇਂਟਰ ਬਣੇ।
ਸਕੂਲ ਦੀ ਪੜਾਈ ਕਰਨ ਉਪਰੰਤ ਹੈਨੀਮੇਨ ਨੇ ਲਿਪਿਜਿੰਗ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਲਿਆ। ਪ੍ਰੋਫੈਸਰ ਡਾ ਬਗਰੇਥ ਦੀ ਮਦਦ ਨਾਲ ਐਮ ਡੀ ਕਰਨ ਉਪਰੰਤ ਐਲੋਪੈਥਿਕ ਡਾ ਬਣ ਗਏ।
1830 ਵਿੱਚ ਹੈਮੋਉਪੇਥੀ ਦੀਆਂ ਸੇਵਾਵਾਂ ਪੈਰਿਸ ਵਿੱਚ ਦੇਣ ਲਗ ਪਏ। ਲੋਕਾਂ ਵਿੱਚ ਹਰਮਨ ਪਿਆਰੇ ਹੋਣ ਤੇ ਜਰਮਨ ਦੇ ਲੋਕ ਜਰਮਨ ਲੈ ਆਏ ਜਿਥੇ ਉਨ੍ਹਾਂ ਦਾ ਦੇਹਾਂਤ 2-7-1843 ਵਿੱਚ ਹੋ ਗਿਆ। ਉਨ੍ਹਾਂ ਦਾ ਬੁੱਤ ਲਿਪਿਜਿੰਗ ਸ਼ਹਿਰ ‘ਚ ਲੱਗਾ ਹੈ। ਹੈਮੋਉਪੈਥੀ ਬਾਰੇ ਕੁਝ ਸਾਥੀ ਇਸਦੇ ਪ੍ਰਭਾਵਾਂ ਨੂੰ ਨਹੀ ਮੰਨਦੇ, ਉਹ ਇਸਦਾ ਵਿਰੋਧ ਵੀ ਕਰਦੇ ਹਨ।
ਰੋਗਾਂ ਦੀ ਇਮੂਨਿਟੀ ‘ਤੇ ਅਸਰ ਕਰਦੀ ਹੈ ਤੇ ਇਸੇ ਸ਼ਕਤੀ ਨੂੰ ਵਧਾ ਕੇ ਸਰੀਰ ਦੇ ਅੰਦਰਲੇ ਰੋਗਾਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੀ ਹੈ, ਜਿਸ ਨਾਲ ਸਰੀਰ ਅੰਦਰਲੇ ਰੋਗ ਠੀਕ ਹੋ ਜਾਂਦੇ ਹਨ। ਹਰੇਕ ਰੋਗੀ ਅਲੱਗ ਸੁਭਾਅ, ਸ਼ਖਸੀਅਤ, ਸਰੀਰਕ ਬਣਤਰ ਤੇ ਜਨੈਟਿਕ ਬਣਤਰ ਦਾ ਮਾਲਕ ਹੈ। ਸੋ ਉਸੇ ਅਨੁਸਾਰ ਬਿਮਾਰੀਆਂ ਪੈਦਾ ਹੁੰਦੀਆਂ ਹਨ।ਜੇ ਦਵਾਈ ਚੁਨਣ ਲੱਗੇ ਰੋਗੀ ਦੀ ਵਿਲਖਣਾ ਵਲ ਧਿਆਨ ਦਿੱਤਾ ਜਾਵੇ ਤਾਂ ਉਹ ਦਵਾਈ ਰੋਗਾਂ ਤੋਂ ਛੁਟਕਾਰਾ ਦਿਵਾਉਣ ਵਿਚ ਸਮਰਥ ਹੁੰਦੀ ਹੈ।