ਚੰਡੀਗੜ੍ਹ: ਫੌਜਾ ਸਿੰਘ ਸਰਾਰੀ ਵਲੋਂ ਕੈਬਨਿਟ ਤੋਂ ਦੇਣ ਤੋਂ ਬਾਅਦ ਉਨ੍ਹਾਂ ਦੀ ਥਾਂ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ: ਬਲਬੀਰ ਸਿੰਘ ਨੇ ਕੈਬਨਿਟ ਮੰਤਰੀ ਵਜੋਂ ਚੁੱਕੀ ਹੈ। ਇਕ ਸਾਦੇ ਸਮਾਗਮ ‘ਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਨੇ ਪੁਰੋਹਿਤ ਸਹੁੰ ਚੁਕਵਾਈ। ਡਾ. ਬਲਬੀਰ ਸਿੰਘ ਨੂੰ ਸਿਹਤ ਮੰਤਰਾਲੇ ਦਿੱਤਾ ਗਿਆ ਹੈ।
ਉੱਥੇ ਹੀ ਚੇਤਨ ਸਿੰਘ ਜੌੜਾ ਮਾਜਰਾ ਦੀ ਸਿਹਤ ਮੰਤਰੀ ਦੇ ਅਹੁਦੇ ਤੋਂ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰਜੋਤ ਬੈਂਸ ਨੂੰ ਸਿੱਖਿਆ ਦੇ ਸਾਰੇ ਮਹਿਕਮੇ ਦਿੱਤੇ ਗਏ ਹਨ। ਮਾਈਨਿੰਗ ਵਿਭਾਗ ਹਰਜੋਤ ਬੈਂਸ ਤੋਂ ਲੈਕੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤਾ ਗਿਆ ਹੈ।