ਪਟਿਆਲਾ: ਡਾ. ਅੰਮ੍ਰਿਤਪਾਲ ਕੌਰ ਵੱਲੋਂ ਡੀਨ, ਅਕਾਦਮਿਕ ਮਾਮਲੇ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਅਤੇ ਸਾਬਕਾ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ ਵੱਲੋਂ ਇਸ ਮੌਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।
ਵਰਣਨਯੋਗ ਹੈ ਕਿ ਡਾ. ਅਮ੍ਰਿਤਪਾਲ ਕੌਰ ਕੋਲ ਅਕਾਦਮਿਕ ਪ੍ਰਬੰਧਨ ਦਾ ਲੰਬਾ ਤਜ਼ਰਬਾ ਹੈ। ਉਹ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਪ੍ਰੋਫੈ਼ਸਰ ਹਨ ਅਤੇ ਇਸ ਵਿਭਾਗ ਵਿਚ 2001 ਤੋਂ 2007 ਤਕ ਅਤੇ ਮੁੜ 2013 ਤੋਂ 2016 ਤਕ ਮੁਖੀ ਹੋਣ ਤੋਂ ਇਲਾਵਾ ਲੰਬਾ ਸਮਾਂ ਅਡੀਸ਼ਨਲ ਡੀਨ ਵਿਦਿਆਰਥੀ ਭਲਾਈ, ਡੀਨ ਭਾਸ਼ਾ ਫ਼ੈਕਲਟੀ, ਡਾਇਰੈਕਟਰ, ਆਨਲਾਈਨ ਗੁਰਮਤਿ ਸੰਗੀਤ ਲਾਇਬਰੇਰੀ ਜਿਹੇ ਅਹਿਮ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ। ਖੋਜ ਦੇ ਖੇਤਰ ਵਿਚ ਮੱਧਕਾਲੀ ਪੰਜਾਬੀ ਕਾਵਿ (ਵਿਸ਼ੇਸ਼ਕਰ ਗੁਰਮਤਿ ਕਾਵਿ), ਪੰਜਾਬੀ ਸਾਹਿਤਿਕ ਕੋਸ਼ਕਾਰੀ ਅਤੇ ਪਰਵਾਸੀ ਪੰਜਾਬੀ ਸਾਹਿਤ ਵਿਸਿ਼ਆਂ ਉੱਪਰ ਉਨ੍ਹਾਂ ਨੂੰ ਵਿਸ਼ੇਸ਼ ਮੁਹਾਰਤ ਹੈ।
ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਇਸ ਰਸਮ ਸਮੇਂ ਰਜਿਸਟਰਾਰ ਡਾ. ਦੇਵਿੰਦਰਪਾਲ ਸਿੰਘ ਸਿੱਧੂ, ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਅਸ਼ੋਕ ਮਲਿਕ, ਡੀਨ ਕਾਲਜਿਜ਼ ਡਾ. ਜਗਰੂਪ ਕੌਰ, ਕੰਟਰੋਲਰ ਪ੍ਰੀਖਿਆਵਾਂ ਡਾ. ਜੇ.ਆਈ.ਐੱਸ. ਖੱਟੜ, ਡੀਨ ਬਾਹਰੀ ਕੇਂਦਰ ਡਾ. ਪੁਸ਼ਪਿੰਦਰ ਗਿੱਲ, ਡਾਇਰੈਕਟਰ,ਲੋਕ ਸੰਪਰਕ ਡਾ. ਹੈਪੀ ਜੇਜੀ, ਡੀਨ ਵਿਦਿਆਰਥੀ ਭਲਾਈ ਡਾ. ਤਾਰਾ ਸਿੰਘ, ਡਾਇਰੈਕਟਰ ਮਨੁੱਖੀ ਸ਼ਰੋਤ ਵਿਕਾਸ ਵਿਭਾਗ ਡਾ. ਮਨਰੁਚੀ ਕੌਰ, ਐਸੋਸੀਏਟ ਡੀਨ ਅਲੂਮਨੀ,ਡਾ. ਪਰਮਵੀਰ ਸਿੰਘ, ਡਾ. ਰਾਜਿੰੰਦਰ ਕੌੌਰ, ਡਾ. ਰਿਤੂ ਲਹਿਲ, ਡਾ. ਗੁਰਚਰਨ ਸਿੰਘ, ਸਾਬਕਾ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।