ਡਬਲ ਇੰਜਨ ਦੀ ਸਰਕਾਰ ਕਰ ਰਹੀ ਸ਼ਹੀਦਾਂ ਦੇ ਸਪਨਿਆਂ ਨੂੰ ਸਾਕਾਰ: ਨਾਇਬ ਸਿੰਘ ਸੈਨੀ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਸ਼ਹੀਦਾਂ ਦੇ ਸਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚੱਲ ਰਹੀ ਹੈ। ਦੇਸ਼ ਤੇ ਸੂਬੇ ਵਿਚ ਵਿਕਾਸ ਕੰਮਾਂ ਵਿਚ ਪੂਰਾ ਬਦਲਾਅ ਆਇਆ ਹੈ। ਡਬਲ ਇੰਜਨ ਦੀ ਸਰਕਾਰ ਨੇ ਨਵੀਂ ਯੋਜਨਾਵਾਂ ਨੂੰ ਸ਼ੁਰੂ ਕਰ ਕੇ ਸ਼ਹੀਦਾਂ ਦੇ ਸਪਨਿਆਂ ਨੂੰ ਪੂਰਾ ਕਰਨ ਦਾ ਬੀੜਾ ਚੁਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਕੂਲ ਸਿਖਿਆ ਬੋਰਡ ਦੀ 9ਵੀਂ ਕਲਾਸ ਦੀ ਇਤਿਹਾਸ ਦੀ ਕਿਾਤਬ ਵਿਚ ਸੂਬਾ ਸਰਕਾਰ ਨੇ ਸ਼ਹੀਦ ਉੱਧਮ ਸਿੰਘ ੧ੀ ਦੀ ੧ੀਵਨੀ ਨੂੰ ਸ਼ਾਮਿਲ ਕੀਤਾ ਹੈ। ਇਹ ਉਨ੍ਹਾਂ ਦੇ ਪ੍ਰਤੀ ਸਾਡੀ ਇਕ ਸੱਚੀ ਸ਼ਰਧਾਂਜਲੀ ਹੈ।

ਮੁੱਖ ਮੰਤਰੀ ਬੁੱਧਵਾਰ ਨੁੰ ਜਿਲ੍ਹਾ ਸਿਰਸਾ ਵਿਚ ਡੇਰਾ ਬਾਬਾ ਭੂਮਣਸ਼ਾਹ ਸੰਗਰ ਸਰਿਸਤਾ ਵਿਚ ਸ਼ਿਰੋਮਣੀਸ਼ਹੀਦ ਉੱਧਮ ਸਿੰਘ ਦੇ 84ਵੇਂ ਸ਼ਹੀਦੀ ਮਹਾਸਮੇਲਨ ਵਿਚ ਸ਼ਹੀਦਾਂ ਨੂੰ ਸ਼ਬਧਾਂਜਲੀ ਅਰਪਿਤ ਕਰਨ ਦੇ ਬਾਅਦ ਇਕ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਕ੍ਰਾਂਤੀਕਾਰੀ ਵੀਰਾਂ ਦੀ ਸ਼ਹਾਦਤ ਦੀ ਬਦੌਲਤ ਅੱਜ ਅਸੀਂ ਖੁੱਲੀ ਹਵਾ ਵਿਚ ਸਾਂਹ ਲੈ ਰਹੇ ਹਨ। ਸ਼ਹੀਦ ਉੱਧਮ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਨੇ ਬਾਲ ਅਵਸਥਾ ਵਿਚ ਹੀ ਇਹ ਸੰਕਲਪ ਧਾਰਣ ਕਰ ਲਿਆ ਸੀ ਕਿ ਜਲਿਆਂਵਾਲਾ ਬਾਗ ਹਤਿਆਕਾਂਡ ਦੇ ਦੋਸ਼ੀ ਜਨਰਲ ਡਾਇਰ ਤੋਂ ਬਦਲਾ ਲੈਣਗੇ। ਉਨ੍ਹਾਂ ਨੇ ਕਿਹਾ ਕਿ 21 ਸਾਲਾਂ ਦੀ ਸਖਤ ਤਪਸਿਆ ਦੇ ਬਾਅਦ ਸ਼ਹੀਦ ਉੱਧਮ ਸਿੰਘ ਨੇ ਇਕ ਸਭਾ ਵਿਚ ਜਨਰਲ ਡਾਇਰ ਨੂੰ ਗੋਲੀਆਂ ਮਾਰ ਕੇ ਜਲਿਆਂਵਾਲਾ ਬਾਗ ਹਤਿਆਕਾਂਡ ਦਾ ਬਦਲਾ ਲਿਆ।

ਉਨ੍ਹਾਂ ਨੇ ਕਿਹਾ ਕਿ ਅੰਗੇ੍ਰਜਾਂ ਨੇ ਸਾਡੇ ਕ੍ਰਾਂਤੀਕਾਰੀਆਂ ‘ਤੇ ਅਨੇਕ ਜੁਲਮ ਕੀਤੇ।ਕ੍ਰਾਂਤੀਕਾਰੀ ਵੀਰਾਂ ਨੇ ਤਪਸਿਆ ਕੀਤੀ , ਕਸ਼ਟ ਸਹਿਨ ਕੀਤੇ। ਉਸਨ੍ਹਾਂ ਦੀ ਗਾਥਾ ਸੁਣ ਕੇ ਅੱਜ ਸਾਡੇ ਲੂਹਕੰਢੇ ਖੜੇ ਹੋ ਜਾਂਦੇ ਹਨ। ਉਨ੍ਹਾਂ ਨੈ ਸ਼ਹੀਦ ਉੱਧਮ ਸਿੰਘ ਦੇ ਮਾਤਾ ਪਿਤਾ ਨੂੰ ਵੀ ਯਾਦ ਕੀਤਾ ਕਿ ਉਨ੍ਹਾਂ ਨੇ ਅਜਿਹੇ ਮਹਾਨ ਵੀਰ ਨੂੰ ਜਨਮ ਦਿੱਤਾ।

ਮੁੱਖ ਮੰਤਰੀ ਨੇ ਵੱਖ-ਵੱਖ ਸਥਾਨਾਂ ‘ਤੇ ਨਿਰਮਾਣਧੀਨ ਕੰਬੋਜ ਧਰਮਸ਼ਾਲਾਵਾਂ ਲਈ ਕੀਤੀ 51 ਲੱਖ ਰੁਪਏ ਦੇਣ ਦਾ ਐਲਾਨ

ਮੁੱਖ ਮੰਤਰੀ ਨੇ ਸਿਰਸਾ, ਕਰਨਾਲ, ਰਾਦੌਰ, ਭੂਨਾ, ਕੁਰੂਕਸ਼ੇਤਰ, ਰਤਿਆ, ਜਗਾਧਰੀ ਵਿਚ ਨਿਰਮਾਣਧੀਨ ਕੰਬੋਰ ਧਰਮਸ਼ਾਲਾਵਾਂ ਦੇ ਲਈ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੈ ਹਿਸਾਰ ਦੇ ਪੁਰਾਣੇ ਗਵਰਨਮੈਂਟ ਕਾਲਜ ਦੇ ਮੈਦਾਨ ਵਿਚ ਲੱਗੀ ਸ਼ਹੀਦ ਉੱਧਮ ਸਿੰਘ ਦੀ ਪ੍ਰਤਿਮਾ ਦੇ ਕੋਲ ਉਨ੍ਹਾਂ ਦੇ ਨਾਂਅ ‘ਤੇ ਲਾਇਬ੍ਰੇਰੀ ਬਨਾਉਣ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਨੈ ਕੀਤਾ ਮਾਪਦੰਡ ਪੂਰੇ ਹੋਣ ‘ਤੇ ਰੰਗੋਈ ਨਾਲਾ ਕੱਢਣ ਦਾ ਐਲਾਨ

ਸਾਧ ਸੰਗਤ ਵੱਲੋਂ ਮੁੱਖ ਮੰਤਰੀ ਦੇ ਸਾਹਮਣੇ ਪਿੰਡ ਮੁਸਹਿਬਵਾਲਾ ਤੋਂ ਲੰਘਣ ਵਾਲੀ ਘੱਗਰ ਨਦੀਂ ਤੋਂ ਰੰਗੋਈ ਨਾਲਾ ਦੇ ਵਿਸਤਾਰੀਕਰਣ ਦੀ ਮੰਗ ਰੱਖੀ ਗਈ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲੇ ਨੂੰ ਕੱਢਣ ਲਈ ਵਿਵਹਾਰਿਕਤਾ ਜਾਂਚੀ ਜਾਵੇਗੀ ਅਤੇ ਸਾਰੇ ਤਰ੍ਹਾ ਦੇ ਮਾਪਦੰਡ ਪੂਰੇ ਹੋਣ ‘ਤੇ ਸਰਕਾਰ ਇਸਨੂੰ ਮੰਜੂਰੀ ਦਵੇਗੀ। ਉਨ੍ਹਾਂ ਨੇ ਐਨਐਚ-9 ਤੋਂ ਡੇਰਾ ਬਾਬਾ ਭੂਮਣਸ਼ਾਹ ਰੋਡ ਦੇ ਫੋਰਲੇਨ ਦੀ ਮੰਗ ‘ਤੇ ਕਿਹਾ ਕਿ ਇਸ ਦੇ ਲਈ ਜੇਕਰ ਜਮੀਨ ਉਪਲਬਧ ਹੋਵੇਗੀ ਤਾਂ ਸਰਕਾਰ ਇਸ ਨੂੰ ਫੋਰਲੇਨ ਬਣਾਏਗੀ। ਉਨ੍ਹਾਂ ਨੇ ਮੁੱਖਧਾਮ ਵੱਲੋਂ ਜਾਣ ਵਾਲੀ ਸੜਕ ‘ਤੇ ਬੱਸ ਕਿਯੂ ਸ਼ੈਲਟਰ ਬਨਾਉਣ ਦਾ ਵੀ ਐਲਾਨ ਕੀਤਾ।

Share This Article
Leave a Comment