ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਇੱਕ ਅਦਾਲਤ ਨੇ 2 ਮਿਲੀਅਨ ਅਮਰੀਕੀ ਡਾਲਰ ਦਾ ਜ਼ੁਰਮਾਨਾ ਲਗਾਇਆ ਹੈ। ਟਰੰਪ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਚੈਰਿਟੀ ਫਾਊਂਡੇਸ਼ਨ ਦਾ ਪੈਸਾ 2016 ਸੰਸਦੀ ਚੋਣ ਪ੍ਰਚਾਰ ਵਿੱਚ ਖਰਚ ਕੀਤਾ ਸੀ।
ਨਿਊਯਾਰਕ ਅਟਾਰਨੀ ਜਨਰਲ ਲੇਟਿਟਿਆ ਜੇਮਸ ਨੇ ਵੀਰਵਾਰ ਨੂੰ ਕਿਹਾ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ‘ਚ ਡੋਨਲਡ ਟਰੰਪ ਨੇ ਚੈਰਿਟੀ ਸੰਸਥਾਵਾਂ ਦਾ ਪੈਸਾ ਸਿਆਸੀ ਚੋਣ ਪ੍ਰਚਾਰ ਤੇ ਕਾਰੋਬਾਰ ਲਈ ਖਰਚ ਕੀਤਾ ਸੀ। ਇਸ ਲਈ ਉਨ੍ਹਾਂ ‘ਤੇ 2 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਕੀ ਹੈ ਪੂਰਾ ਮਾਮਲਾ ?
ਜੂਨ 2018 ਵਿੱਚ ਟਰੰਪ ਫਾਊਂਡੇਸ਼ਨ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਇਸ ਦਾ ਪੈਸਾ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੋਨਲਡ ਟਰੰਪ ਨੇ ਨਿੱਜੀ, ਵਪਾਰਕ ਤੇ ਸਿਆਸੀ ਹਿੱਤਾਂ ‘ਚ ਲਗਾਇਆ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਟਰੰਪ ਨੇ ਦੋਸ਼ ਵੀ ਸਵੀਕਾਰ ਕਰ ਲਿਆ ਸੀ।
ਸੁਣਵਾਈ ਦੇ ਦੌਰਾਨ ਜੱਜ ਸੈਲੀਅਨ ਸਕਰਾਪੁਲਾ ਨੇ ਫੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤੇ ਕਿ ਟਰੰਪ ਫਾਊਂਡੇਸ਼ਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਇਸ ਫਾਊਂਡੇਸ਼ਨ ਦੇ ਬਾਕੀ ਬਚੇ ਹੋਏ ਫੰਡ ( ਲਗਭਗ 17 ਲੱਖ ਡਾਲਰ ) ਨੂੰ ਹੋਰ ਗੈਰ ਲਾਭਕਾਰੀ ਸੰਗਠਨਾਂ ਵਿੱਚ ਵੰਡ ਦਿੱਤਾ ਜਾਵੇ।
2.8 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਉਣ ਦੀ ਮੰਗ
ਅਟਾਰਨੀ ਜਨਰਲ ਜੇਮਸ ਵਲੋਂ ਦਰਜ ਇਸ ਮੁਕੱਦਮੇ ‘ਚ ਰਾਸ਼ਟਰਪਤੀ ਟਰੰਪ ‘ਤੇ 2 8 ਮਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਉਣ ਦੀ ਮੰਗ ਕੀਤੀ ਗਈ ਸੀ, ਲਪਰ ਜੱਜ ਸਕਰਾਪੁਲਾ ਨੇ 20 ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ। ਫਾਊਂਡੇਸ਼ਨ ਦੇ ਵਕੀਲ ਨੇ ਪਹਿਲਾਂ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ‘ਤੇ ਇਹ ਮੁਕੱਦਮਾ ਸਿਆਸਤ ਤੋਂ ਪ੍ਰੇਰਿਤ ਹੈ।