ਨਵਾਂਸ਼ਹਿਰ: ਬਲਾਚੌਰ ਹਲਕੇ ‘ਚ ਇੱਕ ਨੌਜਵਾਨ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 32 ਸਾਲਾ ਜਤਿੰਦਰ ਕੁਮਾਰ ਦੀ ਰਿਪੋਰਟ ਪਾਜ਼ਿਟਿਵ ਆਉਣ ਤੋਂ ਬਾਅਦ ਜਿਲਾ ਸ਼ਹੀਦ ਭਗਤ ਸਿੰਘ ਪ੍ਰਸ਼ਾਸਨ ਵਲੋਂ ਬਲਾਚੌਰ ਦੇ ਪਿੰਡ ਬੂਥਗੜ ਨੂੰ ਪੂਰੀ ਤਰਾਂ ਸੀਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਜਤਿੰਦਰ ਕੁਮਾਰ ਦੇ ਨਾਲ ਉਸਦੇ ਦੋ ਸਾਥੀ ਰਵੀ ਕੁਮਾਰ ਅਤੇ ਨਰੇਸ਼ ਕੁਮਾਰ ਇਹ 3 ਜਾਣੇ ਟਰੱਕ ਡਰਾਈਵਰ ਜੰਮੂ ਤੋਂ ਆਏ ਸਨ। ਜਤਿੰਦਰ ਕੁਮਾਰ ਦੀ ਰਿਪਰੋਟ ਪਾਜੀਟਿਵ ਆਉਣ ਤੋਂ ਬਾਅਦ ਉਸਦੇ ਦੇ ਪਿਤਾ ਮਾਤਾ ਅਤੇ ਉਸਦੇ 2 ਸਾਥੀਆਂ ਨੂੰ ਵੀ ਹੋਮ ਕੁਆਰਟਾਇਨ ਕਰ ਦਿੱਤਾ ਗਿਆ ਹੈ।
ਪਿੰਡ ਬੂਥਗੜ੍ਹ ਸਰਪੰਚ ਨੇ ਦੱਸਿਆ ਕੇ ਜਤਿੰਦਰ ਕੁਮਾਰ ਅਤੇ ਉਸਦਾ ਸਾਥੀ ਰਵੀ ਕੁਮਾਰ ਅਤੇ ਨਰੇਸ਼ ਕੁਮਾਰ ਇਹ 3 ਜਾਣੇ ਜੰਮੂ ਤੋਂ ਆ ਰਹੇ ਸਨ ਇਸਦਾ ਸਾਨੂੰ ਫੋਨ ਆਇਆ ਸੀ ਕੇ ਉਸਨੇ ਪਿੰਡ ਆਉਣਾ ਹੈ। ਜਿਸਦੀ ਜਾਣਕਾਰੀ ਅਸੀਂ ਪੁਲਿਸ ਨੂੰ ਵੀ ਦਿਤੀ ਸੀ ਪਰਸੋ ਇਹ ਪਿੰਡ ਵਾਪਿਸ ਆਇਆ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਇਸਦੀ ਸੈਪਲ ਲਏ ਗਏ। ਅੱਜ ਰਿਪੋਰਟ ਪਾਜੀਟਿਵ ਆਉਣ ਤੇ ਹੁਣ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।