ਹਰਿਆਣਾ, ਪੰਜਾਬ ਦੇ ਮੁੱਖ ਮੰਤਰੀਆਂ ਦੇ ‘ਚ ਪਿਛਲੀ ਮੀਟਿੰਗ ਤੋਂ ਇੱਕ ਕਦਮ ਅੱਗੇ ਵੱਧ ਕੇ ਸਕਾਰਾਤਮਕ ਮਾਹੌਲ ਵਿੱਚ ਹੋਈ ਚਰਚਾ: ਮੁੱਖ ਮੰਤਰੀ ਸੈਣੀ

Global Team
1 Min Read

ਚੰਡੀਗੜ੍ਹ: ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸੀ ਆਰ ਪਾਟਿਲ ਦੀ ਅਗਵਾਈ ਹੇਠ ਅੱਜ ਕਿਰਤ ਸ਼ਕਤੀ ਭਵਨ ਨਵੀਂ ਦਿੱਲੀ ਵਿੱਚ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਦੇ ਨਾਲ ਪਾਣੀ ਦੇ ਮੁੱਦੇ ਨੂੰ ਲੈ ਕੇ ਸੁਹਿਰਦਪੂਰਣ ਮਾਹੌਲ ਵਿੱਚ ਗਲਬਾਤ ਹੋਈ।

ਮੀਟਿੰਗ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਫੀ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਵਿਸ਼ਾ ਹੈ। ਇਸ ਨੂੰ ਲੈ ਕੇ 9 ਜੁਲਾਈ ਨੂੰ ਵੀ ਮੀਟਿੰਗ ਆਯੋਜਿਤ ਹੋਈ ਸੀ ਜਿਸ ਵਿੱਚ ਕਾਫੀ ਸਕਾਰਾਤਮਕ ਚਰਚਾ ਹੋਈ। ਇਸ ਵਾਰ ਵੀ ਇੱਕ ਕਦਮ ਅੱਗੇ ਵੱਧ ਕੇ ਸਕਾਰਾਤਮਕ ਮਾਹੌਲ ਵਿੱਚ ਚਰਚਾ ਹੋਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਪਾਜੀਟਿਵ ਢੰਗ ਨਾਲ ਜਵਾਬ ਦਿੱਤਾ ਜਾਵੇਗਾ। ਸਾਨੂੰ ਪੂਰਾ ਭਰੋਸਾ ਹੈ ਕਿ ਇਸ ਵਿਸ਼ਾ ਦਾ ਬਿਹਤਰ ਹੱਲ ਨਿਕਲੇਗਾ। ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇੰਡਸ ਟ੍ਰੀਟੀ ਸੈਕੇਂਡਰੀ ਵਿਸ਼ਾ ਹੈ ਜਿਸ ਵਿੱਚ ਰਾਜਸਤਾਨ ਨੂੰ ਵੀ ਪਾਣੀ ਮਿਲੇਗਾ।

ਮੀਟਿੰਗ ਵਿੱਚ ਕੇਂਦਰੀ ਸਕੱਤਰ ਦੇਬਾਸ਼੍ਰੀ ਮੁਖਰਜੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਸਮੇਤ ਸਿੰਚਾਈ ਵਿਭਾਗ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

Share This Article
Leave a Comment