ਅੰਬਾਲਾ ਤੋਂ ਪੰਚਕੂਲਾ ਦੇ ਵਿੱਚ ਤੁਰੰਤ ਸਿੱਧੀ ਕਨੈਕਟੀਵਿਟੀ ਨੂੰ ਮਿਲੇਗੀ ਮਜਬੂਤੀ: ਅਨਿਲ ਵਿਜ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੈ ਕਿਹਾ ਕਿ ਅੰਬਾਲਾ ਤੋਂ ਪੰਚਕੂਲਾ ਵਿੱਚ ਤੁਰੰਤ ਸਿੱਧੀ ਕਨੈਕਟੀਵਿਟੀ ਨੂੰ ਮਜਬੂਤ ਕਰਨ ਲਈ ਐਨਐਚ-72 ‘ਤੇ ਬਲਦੇਵ ਨਗਰ (ਅੰਬਾਲਾ) ਵਿੱਚ ਐਨਐਚ-344 ‘ਤੇ ਖਤੌਲੀ ਪਿੰਡ ਦੇ ਕੋਲ ਪੰਚਕੂਲਾ ਤੱਕ ਸਿੱਧੀ ਕਨੈਕਟੀਵਿਟੀ ਲਈ 4/6 ਮਾਰਗੀ ਦਾ ਨਵਾਂ ਕੌਮੀ ਰਾਜਮਾਰਗ ਵਿਕਸਿਤ ਕੀਤਾ ਜਾਵੇਗਾ। ਇਸੀ ਤਰ੍ਹਾ, ਅਬੰਾਲਾ ਵਿੱਚ ਤਿਆਰ ਕੀਤੇ ਗਏ ਡੋਮੇਸਟਿਕ ਏਅਰਪੋਰਟ ਦੇ ਸਾਹਮਣੇ ਅੰਬਾਲਾ-ਸਾਹਾ ਸੜਕ ਦੇ ਇੰਦਰਾਂ ਚੌਕ ਤੋਂ ਜੀਟੀ ਰੋਡ ਜੱਗੀ ਸਿਟੀ ਸੈਂਟਰ ਤੱਕ ਚਾਰ ਮਾਰਗੀ ਬਣਾਇਆ ਜਾਵੇਗਾ।

ਵਿਜ ਨੇ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਬਾਲਾ ਅਤੇ ਪੰਚਕੂਲਾ ਦੇ ਵਿੱਚ ਸਿੱਧੀ ਤੁਰੰਤ ਕਨੈਕਟੀਵਿਟੀ ਨੂੰ ਮਜਬੂਤ ਕਰਨ ਲਈ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ ਜਿਸ ਦੇ ਤਹਿਤ ਨਿਤਿਨ ਗਡਕਰੀ ਨੇ ਸਬੰਧਿਤ ਅਧਿਕਾਰੀਆਂ ਨੂੰ ਇਸ ਸੜਕ ਦੇ ਨਿਰਮਾਣ ਲਈ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ।

ਉਰਜਾ ਮੰਤਰੀ ਨੇ ਦਸਿਆ ਕਿ ਬਲਦੇਵ ਨਗਰ (ਐਨਐਚ-44) ਤੋਂ ਹੰਡੇਸਰਾ ਤੱਕ ਮੌਜੂਦ ਐਨਐਚ-72 ਦੇ ਅਪਗੇ੍ਰਡ/ਚਾਰ ਲੇਣ ਬਨਾਉਣ ਅਤੇ ਗ੍ਰੀਨਫੀਲਡ ਅਲਾਇੰਨਮੈਂਟ ਦੇ ਵਿਕਾਸ ਰਾਹੀ ਂ ਅੰਬਾਲਾ (ਐਨਐਚ-44 ‘ਤੇ) ਵਿੱਚ ਬਲਦੇਵ ਨਗਰ ਨੁੰ ਸਿੱਧੇ ਪੰਚਕੂਲਾ (ਐਨਐਚ-344 ‘ਤੇ) ਨਾਲ ਖਨੌਲੀ ਪਿੰਡ ਦੇ ਕੋਲ ਜੋੜਨ ਵਾਲੇ ਇੱਕ ਨਵੇਂ 4/6 ਲੇਣ ਦੇ ਕੌਮੀ ਰਾਜਮਾਰਗ ਗਲਿਆਰਾੇ ਦੇ ਵਿਕਾਸ ਦੀ ਰਣਨੀਤਿਕ ਅਤੇ ਵਿਕਾਸ ਜਰੂਰਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਨੂੰ ਇਹ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਦੇ ਤਹਿਤ ਹੁਣ ਕੇਂਦਰ ਸਰਕਾਰ ਵੱਲੋਂ ਇਸ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਰਾਜਮਾਰਗ ਦੇ ਨਿਰਮਾਣ ਨਾਲ ਅੰਬਾਲਾ ਅਤੇ ਪੰਚਕੂਲਾ/ਚੰਡੀਗੜ੍ਹ ਦੇ ਵਿੱਚ ਇੱਕ ਸਿੱਧਾ ਅਤੇ ਬਿਨ੍ਹਾਂ ਰੁਕਾਵਟ ਸੰਪਰਕ ਸਥਾਪਿਤ ਹੋਵੇਗਾ – ਵਿਜ

ਉਨ੍ਹਾਂ ਨੇ ਦਸਿਆ ਕਿ ਇਸ ਰਾਜਮਾਰਗ ਦੇ ਨਿਰਮਾਣ ਨਾਲ ਅੰਬਾਲਾ ਅਤੇ ਪੰਚਕੂਲਾ/ਚੰਡੀਗੜ੍ਹ ਦੇ ਵਿੱਚ ਇੱਕ ਸਿੱਧਾ ਅਤੇ ਬਿਨ੍ਹਾਂ ਰੁਕਾਵਟ ਸੰਪਰਕ ਸਥਾਪਿਤ ਹੋਵੇਗਾ। ਇਸ ਤੋਂ ਇਲਾਵਾ, ਸਮਾਰਕ ਮਹਤੱਵ ਤੇ ਆਰਥਕ ਦ੍ਰਿਸ਼ਟੀ ਨੂੰ ਦੇਖਦੇ ਹੋਏ ਅੰਬਾਲਾ ਦੀ ਪੰਚਕੂਲਾ/ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾ ਦੀ ਬਿਨ੍ਹਾਂ ਰੁਕਾਵਟ ਕਨੈਕਟੀਵਿਟੀ ਸਥਾਪਿਤ ਕਰਨਾ ਵੀ ਜਰੂਰੀ ਹੈ। ਇਸ ਰਾਜਮਾਰਗ ਦੇ ਨਿਰਮਾਣ ਨਾਲ ਨਾ ਸਿਰਫ ਹਰਿਆਣਾ ਨੂੰ ਸਗੋ ਰਾਜ ਦੇ ਨਾਲ ਲਗਦੇ ਪੰਜਾਬ ਤੇ ਹਿਮਾਚਲ ਸੂਬੇ ਅਤੇ ਚੰਡੀਗੜ੍ਹ ਦੀ ਕਨੈਕਟੀਵਿਟੀ ਨੂੰ ਵੀ ਮਜਬੂਤੀ ਪ੍ਰਦਾਨ ਹੋਵੇਗੀ। ਵਿਜ ਨੇ ਦਸਿਆ ਕਿ ਰਾਜਮਾਰਗ ਦੇ ਨਿਰਮਾਣ ਨਾਲ ਸਥਾਨਕ ਵਪਾਰ, ਸੈਰ-ਸਪਾਟਾ ਅਤੇ ਸਬੰਧਿਤ ਉਦਮਾਂ ਨੂੰ ਵੀ ਪ੍ਰੋਤਸਾਹਨ ਮਿਲੇਗਾ ਅਤੇ ਰੁਜਗਾਰ ਦੇ ਮੌਕੇ ਉਤਪਨ ਹੋਣਗੇ।

Share This Article
Leave a Comment