ਲੰਦਨ ਸ਼ੋਅ ’ਚ ਪੁੱਜੀ ਖੂਬਸੂਰਤ ਪਾਕਿਸਤਾਨੀ ਅਦਾਕਾਰਾ ਨੇ ਲੁੱਟਿਆ ਦੋਸਾਂਝਾ ਵਾਲੇ ਦਾ ਦਿਲ!

Global Team
0 Min Read

ਨਿਊਜ਼ ਡੈਸਕ: ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Singh) ਦੇ ਇਸ ਵੇਲੇ ਪੂਰੀ ਦੁਨੀਆ ਵਿੱਚ ਛਾਏ ਹੋਏ ਹਨ। ਉਹ ਆਪਣੇ ਹਰ ਸ਼ੋਅ ਵਿੱਚ ਫੈਨਜ਼ ਨੂੰ ਮਿਲ ਕੇ ਹਮੇਸ਼ਾ ਕੋਈ ਨਾਂ ਕੋਈ ਛਾਪ ਛੱਡ ਜਾਂਦੇ ਹਨ ਜੋ ਕੋਈ ਨਾਂ ਭੁੱਲੇ। ਬੀਤੇ ਦਿਨੀ ਦਿਲਜੀਤ ਦਾ ਲੰਦਨ ਵਿੱਚ ਸ਼ੋਅ ਸੀ ਪਾਕਿਸਤਾਨ ਦੀ ਸਭ ਤੋਂ ਮਸ਼ਹੂਰ ਅਦਾਕਾਰ ਹਾਨੀਆ ਆਮਿਰ (Pakistani Actress Hania Aamir) ਪਹੁੰਚੀ।

ਜਿਵੇਂ ਹੀ ਦਿਲਜੀਤ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਸ਼ੋਅ ‘ਚ ਹਾਨੀਆ ਪਹੁੰਚੀ ਹੈ ਤਾਂ ਉਨ੍ਹਾਂ ਨੇ ਅਦਾਕਾਰਾ ਨੂੰ ਸਟੇਜ ’ਤੇ ਬੁਲਾ ਲਿਆ। ਇਸ ਦੌਰਾਨ ਦਿਲਜੀਤ ਨੇ ਕਿਹਾ ਕੋਈ ਸੁਪਸਟਾਰ ਅਦਾਕਾਰ ਆਈ ਹੋਵੇ ਅਤੇ ਸਟੇਜ ਦੇ ਹੇਠਾਂ ਨੱਚੀ ਜਾਵੇ ਇਹ ਕਿਵੇਂ ਹੋ ਸਕਦਾ ਹੈ ਹਾਲਾਂਕਿ ਅਦਾਕਾਰਾ ਹਾਨੀਆ ਨੇ ਪਹਿਲਾਂ ਥੋੜ੍ਹਾ ਇਨਕਾਰ ਕੀਤਾ ਫਿਰ ਉਹ ਵੀ ਸਟੇਜ ’ਤੇ ਪਹੁੰਚ ਗਈ। ਇਸ ਤੋਂ ਬਾਅਦ ਦਿਲਜੀਤ ਨੇ ਹਾਨੀਆ ਲਈ ਆਪਣਾ ਸੁਪਰਹਿੱਟ ਗੀਤ ਲਵਰ ਗਾਇਆ। ਹਾਨੀਆ ਵੀ ਗੀਤ ’ਤੇ ਸਟੇਜ ’ਤੇ ਡਾਂਸ ਕਰਦੀ ਨਜ਼ਰ ਆਈ।

ਹਾਨੀਆ ਨੇ ਦਿਲਜੀਤ ਦੁਸਾਂਝ ਵੱਲੋਂ ਦਿੱਤੇ ਗਏ ਇਸ ਮਾਣ ਲਈ ਸ਼ੁਕਰੀਆ ਅਦਾ ਕੀਤਾ। ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਹਰ ਉਹਨਾਂ ਦੀ ਸ਼ਲਾਘਾ ਕਰ ਰਿਹਾ ਹੈ।

ਇਸੇ ਹਫ਼ਤੇ ਲੰਦਨ ਵਿੱਚ ਹੋਏ ਸ਼ੋਅ ਦੌਰਾਨ ਵੀ ਦਿਲਜੀਤ ਨੇ ਇੱਕ ਪਾਕਿਸਤਾਨੀ ਫੈਨ ਨੂੰ ਸਟੇਜ ’ਤੇ ਬੁਲਾਇਆ ਸੀ ਅਤੇ ਉਸ ਨੂੰ ਬੂਟ ਗਿਫ਼ਟ ਕੀਤੇ ਸਨ। ਇਸ ਦੌਰਾਨ ਦਿਲਜੀਤ ਨੇ ਕਿਹਾ ਸੀ ਸਰਹੱਦਾਂ ਸਿਆਸਤਦਾਨਾਂ ਦੇ ਵੱਲੋਂ ਬਣਾਇਆਂ ਹੋਈਆਂ ਹਨ। ਦੋਵੇਂ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੇ ਹਨ। ਕੌਮਾਂਤਰੀ ਟੂਰ ਤੋਂ ਬਾਅਦ ਇਸੇ ਮਹੀਨੇ ਦੇ ਅਖ਼ੀਰ ਵਿੱਚ ਦਿੱਲੀ ਤੋਂ ਦਿਲਜੀਤ ਆਪਣੇ ਭਾਰਤ ਟੂਰ ਦੀ ਸ਼ੁਰੂਆਤ ਕਰਨਗੇ। ਦੇਸ਼ ਦੇ 10 ਸ਼ਹਿਰਾਂ ਵਿੱਚ ਦਿਲਜੀਤ ਦੇ ਸ਼ੋਅ ਦਸੰਬਰ ਤੱਕ ਹੋਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment