ਮੋਗਾ: ਜ਼ਿਲ੍ਹੇ ਦੇ ਕਸਬਾ ਧਰਮਕੋਟ ‘ਚ ਬੁੱਧਵਾਰ ਸਵੇਰੇ ਇੱਕ ਮੈਡੀਕਲ ਸਟੋਰ ਦੇ ਮਾਲਕ ਨੂੰ ਹਥਿਆਰਬੰਦ ਬਦਮਾਸ਼ਾਂ ਨੇ ਉਸ ਦੀ ਹੀ ਕਾਰ ਸਣੇ ਅਗਵਾ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਘਰ ਤੋਂ ਕਾਰ ਲੈ ਕੇ ਮੈਡੀਕਲ ਸਟੋਰ ਲਈ ਨਿਕਲਿਆ ਸੀ। ਇਸ ਤੋਂ ਪਹਿਲਾਂ ਮੰਦਰ ‘ਚ ਮੱਥਾ ਟੇਕਣ ਲਈ ਕਾਰ ‘ਚੋਂ ਉਤਰਨ ਲੱਗਿਆ ਉਦੋਂ 4 ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਕਾਰ ਤੋਂ ਉਤਰਨ ਹੀ ਨਹੀਂ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਤੈਅ ਤੱਕ ਜਾਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੈ ਨਾਲ ਹੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਘਟਨਾ ਸਵੇਰੇ 6:45 ਦੀ ਹੈ ਜਾਣਕਾਰੀ ਮੁਤਾਬਕ ਕਸਬੇ ਦਾ ਮੁੱਖ ਮੈਡੀਕਲ ਸਟੋਰ ਸੰਚਾਲਕ ਸੁਖਦੇਵ ਸਿੰਘ ਬੁੱਧਵਾਰ ਸਵੇਰੇ ਘਰ ਤੋਂ ਮੈਡੀਕਲ ਸਟੋਰ ਲਈ ਨਿਕਲਿਆ ਸੀ। ਰਸਤੇ ਵਿੱਚ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਲਈ ਜਦੋਂ ਉਹ ਗੱਡੀ ਨੂੰ ਪਾਰਕ ਕਰਕੇ ਉਤਰਨ ਲੱਗਿਆ ਤਾਂ ਅਚਾਨਕ 4 ਅਣਪਛਾਤੇ ਬਦਮਾਸ਼ਾਂ ਨੇ ਆਉਂਦੇ ਹੀ ਸੁਖਦੇਵ ਨੂੰ ਗੰਨ ਪੁਆਇੰਟ ‘ਤੇ ਲੈ ਕੇ ਗੱਡੀ ਅੰਦਰ ਹੀ ਕਰ ਲਿਆ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਕਿਸ ਪਾਸੇ ਗਏ ਕਿਸੇ ਨੂੰ ਕੁੱਝ ਨਹੀਂ ਪਤਾ ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਬੇਗ ਸਿੰਘ, ਥਾਣਾ ਮੁਖੀ ਬਲਰਾਜ ਮੋਹਨ ਅਤੇ ਸੀਆਈਏ ਸਟਾਫ ਇੰਚਾਰਜ ਕਿੱਕਰ ਸਿੰਘ ਪੁਲਿਸ ਫੋਰਸ ਦੇ ਨਾਲ ਮੌਕੇ ‘ਤੇ ਪੁੱਜੇ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਹੈ ਜਿਸ ‘ਚ ਨਕਾਬਪੋਸ਼ ਬਦਮਾਸ਼ ਕੈਦ ਹੋਏ ਹਨ।