ਨਿਊਯਾਰਕ: ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੌਨ ਕਾਰਨ ਹਰ ਰੋਜ਼ ਲੱਖਾਂ ਲੋਕ ਇਸ ਦੀ ਲਪੇਟ ‘ਚ ਆ ਰਹੇ ਹਨ।ਜਿਸ ਤੋਂ ਬਾਅਦ ਵੀ ਲੋਕ ਦਫਤਰ ਅਤੇ ਸਕੂਲ ਜਾ ਰਹੇ ਹਨ। ਨਿਊਯਾਰਕ ਸਣੇ ਜ਼ਿਆਦਾਤਰ ਰਾਜਾਂ ਨੇ ਇੱਕ ਵਾਰ ਮੁੜ ਤੋਂ ਅਲਰਟ ਜਾਰੀ ਕਰਦੇ ਹੋਏ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ।
ਉਧਰ ਦੂਜੇ ਪਾਸੇ ਐਪਲ ਅਤੇ ਗੂਗਲ ਵਰਗੀਆਂ ਦਿੱਗਜ ਟੈਕ ਕੰਪਨੀਆਂ ਨੇ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਨੂੰ ਵਧਾਉਂਦੇ ਹੋਏ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਇਲਾਵਾ ਕਰਮਚਾਰੀਆਂ ਦੀ ਕਮੀ ਦੇ ਵਿਚਾਲੇ ਵਾਇਰਸ ਦੇ ਸੰਕਰਮਣ ਕਾਰਨ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊਯਾਰਕ ਵਿਚ ਸਟਾਫ ਦੀ ਕਮੀ ਦੇ ਚਲਦਿਆਂ ਕੁਝ ਸਕੂਲ ਨਹੀਂ ਖੁਲ੍ਹ ਸਕੇ।
ਅਮਰੀਕਾ ਦੇ ਸੀਨੀਅਰ ਰੋਗ ਮਾਹਰ ਅਤੇ ਸਲਾਹਕਾਰ ਡਾ. ਐਂਥਨੀ ਫੌਚੀ ਨੇ ਕਿਹਾ ਕਿ ਵਾਇਰਸ ਵਧਿਆ ਤਾਂ ਹੈ ਪਰ ਓਮੀਕਰੌਨ ਦਾ ਕਹਿਰ ਹਾਲੇ ਤੱਕ ਨਹੀਂ ਆਇਆ। ਸਾਡੇ ਕੋਲ ਇਸ ਗੱਲ ਦੇ ਕਾਫੀ ਸਬੂਤ ਹਨ ਕਿ ਓਮੀਕਰੌਨ ਪਿਛਲੇ ਵੈਰੀਅੰਟ ਦੇ ਮੁਕਾਬਲੇ ਜ਼ਿਆਦਾ ਗੰਭੀਰ ਨਹੀਂ ਹੈ।